ਨਾਰਾਜ਼ ਹੋ ਕੇ ਘਰੋਂ ਗਈ ਲੜਕੀ ਨਾਲ ਜਬਰ-ਜ਼ਨਾਹ

01/20/2018 3:08:09 AM

ਲਾਡਵਾ (ਸ਼ੈਲੇਂਦਰ)— ਲਾਡਵਾ ਵਿਚ ਘਰੋਂ ਨਾਰਾਜ਼ ਹੋ ਕੇ ਗਈ ਲੜਕੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਦੇ ਹੀ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸਦੀ ਲੜਕੀ ਜੋ ਕਿ ਪ੍ਰਾਈਵੇਟ ਸਕੂਲ ਵਿਚ ਜਮਾਤ 12ਵੀਂ ਦੀ ਵਿਦਿਆਰਥਣ ਹੈ, 16 ਜਨਵਰੀ ਦੀ ਸ਼ਾਮ ਘਰੋਂ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਚਲੀ ਗਈ ਸੀ। ਸੁਮਿਤ ਉਰਫ ਰਵੀ ਵਾਸੀ ਨਿਵਾਰਸੀ ਉਸ ਨੂੰ ਵਰਗਲਾ ਕੇ ਬਾਈਕ 'ਤੇ ਲਾਡਵਾ-ਪਿਪਲੀ ਮਾਰਗ 'ਤੇ ਸਥਿਤ ਨਿਵਾਰਸੀ ਮੋੜ ਨੇੜੇ ਬਣੇ ਪੈਲੇਸ ਵਿਚ ਲੈ ਗਿਆ। ਇਥੇ ਦੋਸ਼ੀ ਨੇ ਉਸਦੀ ਲੜਕੀ ਨਾਲ ਜਬਰ-ਜ਼ਨਾਹ ਕੀਤਾ ਅਤੇ ਅਗਲੇ ਦਿਨ ਉਸ ਨੂੰ ਚੰਡੀਗੜ੍ਹ ਛੱਡ ਆਇਆ। 
ਉਥੋਂ ਲੜਕੀ ਲਾਡਵਾ ਸਥਿਤ ਆਪਣੇ ਘਰ ਪਹੁੰਚੀ ਅਤੇ ਆਪ ਬੀਤੀ ਸੁਣਾਈ। ਲੜਕੀ ਦੇ ਪਿਤਾ ਨੇ ਪੈਲੇਸ ਵਿਚ ਲੱਗੇ ਚੌਕੀਦਾਰ 'ਤੇ ਵੀ ਦੋਸ਼ ਲਗਾਏ ਹਨ। ਪੁਲਸ ਨੇ ਲੜਕੀ ਦਾ ਮੈਡੀਕਲ ਕਰਵਾ ਕੇ ਉਸਦੇ ਮੈਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾਏ। ਪੁਲਸ ਮੁਤਾਬਕ ਮੈਡੀਕਲ ਰਿਪੋਰਟ ਵਿਚ ਜਬਰ-ਜ਼ਨਾਹ ਦੀ ਪੁਸ਼ਟੀ ਹੋਈ ਹੈ। ਲਾਡਵਾ ਥਾਣਾ ਮੁਖੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁਖ ਦੋਸ਼ੀ ਸੁਮਿਤ ਉਰਫ ਰਵੀ ਕੁਮਾਰ ਅਤੇ ਦੂਜੇ ਦੋਸ਼ੀ ਸਿੰਘਰਾਮ ਨੂੰ ਸ਼ਿਵ ਕਾਲੋਨੀ ਸਥਿਤ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।