ਪੂਰਾ ਪ੍ਰਸ਼ਾਸਨ ਚਿਨਮਯਾਨੰਦ ਨੂੰ ਗਲੇ ਲਾ ਰਿਹੈ : ਪ੍ਰਿਅੰਕਾ

09/29/2019 11:39:04 AM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਾਬਕਾ ਕੇਂਦਰੀ ਮੰਤਰੀ ਚਿਨਮਯਾਨੰਦ ਮਾਮਲੇ 'ਚ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੀ ਐਤਵਾਰ ਨੂੰ ਤਿੱਖੀ ਆਲੋਚਨਾ ਕੀਤੀ ਅਤੇ ਦੋਸ਼ ਲਾਇਆ ਕਿ ਭਾਜਪਾ ਨੇਤਾ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਅਤੇ ਪ੍ਰਸ਼ਾਸਨ ਮੰਤਰੀ ਨੂੰ ਗਲੇ ਲਾ ਰਿਹਾ ਹੈ, ਬਚਾ ਰਿਹਾ ਹੈ। ਇੱਥੇ ਦੱਸ ਦੇਈਏ ਕਿ ਕਾਨੂੰਨ ਦੀ ਇਕ ਵਿਦਿਆਰਥਣ ਨੇ ਚਿਨਮਯਾਨੰਦ 'ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਬਾਅਦ ਵਿਚ 23 ਸਾਲਾ ਵਿਦਿਆਰਥਣ ਨੂੰ 5 ਕਰੋੜ ਰੁਪਏ ਮੰਗਣ ਦੇ ਦੋਸ਼ 'ਚ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਨੇ ਉਸ ਨੂੰ ਗ੍ਰਿ੍ਰਫਤਾਰ ਕਰ ਲਿਆ ਸੀ। ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ ਹੈ। 

ਪ੍ਰਿਅੰਕਾ ਨੇ ਟਵੀਟ ਕੀਤਾ, ''ਮਹਿਜ ਇਕ ਸਾਲ ਪਹਿਲਾਂ ਸ਼ਾਹਜਹਾਂਪੁਰ ਦੇ ਕਈ ਪ੍ਰਸ਼ਾਸਨਿਕ ਅਧਿਕਾਰੀ ਚਿਨਮਯਾਨੰਦ ਦੀ ਆਰਤੀ ਉਤਾਰਦੇ ਹੋਏ ਨਜ਼ਰ ਆਏ। ਮਾਮਲਾ ਅਖ਼ਬਾਰਾਂ 'ਚ ਉਛਲਿਆ ਸੀ। ਪ੍ਰਿਅੰਕਾ ਨੇ ਲਿਖਿਆ ਕਿ ਬਲਾਤਕਾਰ ਪੀੜਤਾ ਵਲੋਂ ਪੂਰੀ ਹੱਡ ਬੀਤੀ ਕਹਿਣ ਦੇ ਬਾਵਜੂਦ ਬਲਾਤਕਾਰ ਦਾ ਮੁਕੱਦਮਾ ਦਰਜ ਨਹੀਂ ਹੋਇਆ, ਕਿਵੇਂ ਹੁੰਦਾ? ਜਦੋਂ ਪੂਰਾ ਮਹਿਕਮਾ ਗਲੇ ਲਾ ਕੇ ਉਨ੍ਹਾਂ ਦਾ ਬਚਾਅ ਕਰ ਰਿਹਾ ਸੀ। ਚਿਨਮਯਾਨੰਦ ਫਿਲਹਾਲ ਨਿਆਂਇਕ ਹਿਰਾਸਤ 'ਚ ਹੈ। ਉਸ ਦੇ ਵਿਰੁੱਧ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ376 (ਸੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Tanu

This news is Content Editor Tanu