ਮੁੰਬਈ, ਗੁਜਰਾਤ ਪੁਲਸ ਦੇ ਕੰਪਿਊਟਰ ''ਤੇ ਰੈਂਸੋਵੇਅਰ ਵਾਇਰਸ ਅਟੈਕ

05/17/2017 9:36:49 AM

ਅਹਿਮਦਾਬਾਦ— ਮੁੰਬਈ ਅਤੇ ਗੁਜਰਾਤ ਪੁਲਸ ਦੇ ਕੰਪਿਊਟਰ ''ਤੇ ਰੈਂਸੋਵੇਅਰ ਵਾਇਰਸ ਦਾ ਅਟੈਕ ਹੋਇਆ ਹੈ। ਹੈਕਰਜ਼ ਕੰਪਿਊਟਰ ਫਰੀ ਕਰਨ ਲਈ ਕਰੋੜਾਂ ਰੁਪਏ ਦੀ ਫਿਰੋਤੀ ਮੰਗ ਰਹੇ ਹਨ। ਗੁਜਰਾਤ ਪੁਲਸ ਨੇ ਕਿਹਾ ਕਿ ਰਾਜ ਭਰ ''ਚ ਵੱਖ-ਵੱਖ ਥਾਣਿਆਂ ''ਚ ਲੱਗੇ 150 ਤੋਂ ਵਧ ਕੰਪਿਊਟਰ ਗਲੋਬਲ ਰੈਂਸੋਵੇਅਰ (ਵੰਨਾਕ੍ਰਾਈ) ਤੋਂ ਪ੍ਰਭਾਵਿਤ ਹੋਏ ਹਨ।
ਗੁਜਰਾਤ ਰਾਜ ਅਪਰਾਧ ਰਿਕਾਰਡ ਬਿਊਰੋ ਦੇ ਪੁਲਸ ਸੁਪਰਡੈਂਟ ਅਸ਼ੋਕ ਯਾਦਵ ਨੇ ਕਿਹਾ,''''ਰਾਜ ਭਰ ''ਚ ਪੁਲਸ ਥਾਣਿਆਂ ਦੇ ਕਰੀਬ 150 ਕੰਪਿਊਟਰ ਪ੍ਰਭਾਵਿਤ ਹੋਏ ਹਨ। ਅਸੀਂ ਸੁਧਾਰਾਤਮਕ ਉਪਾਅ ਲਈ ਤਕਨੀਕੀ ਕਰਮਚਾਰੀਆਂ ਦੀ ਇਕ ਟੀਮ ਲਾਈ ਹੈ।'''' ਉਨ੍ਹਾਂ ਨੇ ਕਿਹਾ,''''ਕੋਈ ਡਾਟਾ ਹਾਨੀ ਨਹੀਂ ਹੋਈ ਹੈ ਪਰ ਅਸੀਂ ਤੁਰੰਤ ਸਿਸਟਮ ਦੀ ਜਾਂਚ ਕਰਨ ਲਈ ਪੁਲਸ ਥਾਣਿਆਂ ''ਚ 130 ਇੰਜੀਨੀਅਰ ਲਾਏ ਹਨ।'''' ਉਨ੍ਹਾਂ ਨੇ ਕਿਹਾ ਕਿ ਪ੍ਰਭਾਵਿਤ ਕੰਪਿਊਟਰ ਗੁਜਰਾਤ ਸਟੇਟ ਵਾਈਡ ਏਰੀਆ ਨੈੱਟਵਰਕ (ਜੀ.ਐੱਸ.ਡਬਲਿਊ.ਏ.ਐੱਨ.) ਅਤੇ ਬੀ.ਐੱਸ.ਐੱਨ.ਐੱਲ. ਨੈੱਟਵਰਕ ਨਾਲ ਜੁੜੇ ਹੋਏ ਹਨ ਅਤੇ ਰੈਂਸੋਵੇਅਰ ਨੂੰ ਹੋਰ ਫੈਲਣ ਤੋਂ ਰੋਕਣ ਲਈ ਉਨ੍ਹਾਂ ਕੰਪਿਊਟਰਾਂ ਨੂੰ ਵੱਖ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ,''''ਅਸੀਂ ਐਂਟੀ ਵਾਇਰਸ ਅਤੇ ਸਕਿਊਰਿਟੀ ਪੈਚੇਸ ਇੰਸਟਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਅਸੀਂ ਕਰਮਚਾਰੀਆਂ ਨੂੰ ਟਰੇਨਿੰਗ ਵੀ ਦੇ ਰਹੇ ਹਾਂ।''''

Disha

This news is News Editor Disha