ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਖ਼ਿਲਾਫ਼ ਵੱਡੀ ਕਾਰਵਾਈ

11/26/2022 1:00:03 PM

ਪਟਨਾ (ਕਮਲ, ਸੋਢੀ)- ਕੁਝ ਮਹੀਨੇ ਪਹਿਲਾਂ ਤਨਖ਼ਾਹੀਆ ਕਰਾਰ ਦਿੱਤੇ ਗਏ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਵਿਵਾਦਾਂ ਦੇ ਘੇਰੇ ’ਚ ਹਨ। ਦਰਅਸਲ ਬੀਤੇ ਦਿਨ 25 ਨਵੰਬਰ 2022 ਨੂੰ ਪੰਜ ਪਿਆਰੇ ਸਿੰਘ ਸਾਹਿਬਾਨ ਜੀ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ’ਚ ਪੰਜ ਪਿਆਰਿਆਂ ਨੇ ਗੌਹਰ ਨੂੰ ਪੰਥ ’ਚੋਂ ਛੇਕਣ ਦਾ ਫ਼ਰਮਾਨ ਜਾਰੀ ਕੀਤਾ। ਦਰਅਸਲ ਸਮੂਹ ਸੰਗਤਾਂ ਵਲੋਂ ਲਿਖਤੀ ਤੌਰ ’ਤੇ ਮਿਲੀ ਸ਼ਿਕਾਇਤ ’ਤੇ ਪੰਜ ਪਿਆਰਿਆਂ ਵੱਲੋਂ ਇਹ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ-  ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਨੂੰ ਅਹੁਦੇ ਤੋਂ ਹਟਾਇਆ

ਗੌਹਰ ਨਾਲ ਮਿਲਵਰਤਣ-ਬੋਲ ਚਾਲ ਸਟੇਜ ਦੀ ਸਾਂਝ ਨਾ ਰੱਖੀ ਜਾਵੇ-

ਪੰਥ ’ਚੋਂ ਰਣਜੀਤ ਗੌਹਰ ਨੂੰ ਛੇਕੇ ਜਾਣ ’ਤੇ ਕਿਹਾ ਗਿਆ ਕਿ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਸੰਗਤ ਵਲੋਂ ਰਣਜੀਤ ਸਿੰਘ ਗੌਹਰ ਦੇ ਨਾਂ ਨਾਲ ਮਸਕੀਨ ਸ਼ਬਦ ਨਾਂ ਲਾਇਆ ਜਾਵੇ, ਕਿਸੇ ਵੀ ਤਰ੍ਹਾਂ ਦਾ ਮਿਲਵਰਤਣ-ਬੋਲ ਚਾਲ ਸਟੇਜ ਦੀ ਸਾਂਝ ਨਾ ਰੱਖੀ ਜਾਵੇ। ਜੋ ਵੀ ਗੌਹਰ ਨਾਲ ਮਿਲਵਰਤਣ ਰੱਖੇਗਾ ਉਹ ਵੀ ਤਨਖ਼ਾਹੀਆ ਮੰਨਿਆ ਜਾਵੇਗਾ। ਉਸ ਉੱਪਰ ਵੀ ਗੁਰਮਤਿ ਪੰਥਕ ਮਰਿਆਦਾ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- 'ਜਥੇਦਾਰ' ਵਜੋਂ ਮੁੜ ਸੇਵਾ ਸੰਭਾਲਣ ਗਏ ਰਣਜੀਤ ਸਿੰਘ ਗੌਹਰ ਦਾ ਸੰਗਤ ਵੱਲੋਂ ਤਿੱਖਾ ਵਿਰੋਧ

ਜਾਣੋ ਪੂਰਾ ਮਾਮਲਾ-

ਦੱਸ ਦੇਈਏ ਕਿ ਮਿਤੀ 11 ਸਤੰਬਰ 2022 ਨੂੰ ਪੰਜ ਪਿਆਰੇ ਸਿੰਘ ਸਾਹਿਬਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ ਪਰ ਹੁਕਮਨਾਮਾ ਨੂੰ ਨਾ ਮੰਨਦੇ ਹੋਏ ਜਥੇਦਾਰ ਗੌਹਰ ਨੇ ਖੁੱਲ੍ਹੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਮੈਂ ਪੰਜ ਪਿਆਰਿਆਂ ’ਚੋਂ ਇਕ ਪਿਆਰੇ ਦੀ ਉਮਰ ਘੱਟ ਹੋਣ ਕਰ ਕੇ ਪੰਜ ਪਿਆਰਿਆਂ ਦੇ ਆਦੇਸ਼ ਨੂੰ ਨਹੀਂ ਮੰਨਦਾ ਹਾਂ ਅਤੇ ਹੋਰ ਵੀ ਕਈ ਦੋਸ਼ ਲਾਏ। ਜਿਸ ਤੋਂ ਬਾਅਦ ਮਿਤੀ 31 ਅਕਤੂਬਰ 2022 ਨੂੰ ਆਪਣੀ ਗਲਤੀ ਸਵੀਕਾਰ ਕੀਤੇ ਬਿਨਾਂ ਹੀ ਧਮਕੀ ਭਰੇ ਲਹਿਜ਼ੇ ’ਚ ਤਨਖ਼ਾਹ ਲਗਾਉਣ ਸਬੰਧੀ ਪੱਤਰ ਦਫ਼ਤਰ ਰਾਹੀਂ ਭੇਜਿਆ ਗਿਆ ਫਿਰ ਵੀ ਤੁਹਾਡੇ ਵੱਲੋਂ ਦਿੱਤੇ ਪੱਤਰ ’ਤੇ ਵਿਚਾਰ ਕਰਨ ਲਈ ਪੰਜ ਪਿਆਰੇ ਸਿੰਘ ਸਾਹਿਬਾਨ ਤਿਆਰ ਸੀ।

ਪਰ ਮਿਤੀ 11 ਨਵੰਬਰ 2022 ਨੂੰ ਜਨਰਲ ਸਕੱਤਰ ਅਤੇ ਸਕੱਤਰ ਨੇ ਕਾਰਵਾਈ ਕਰਦੇ ਹੋਏ ਕਿਹਾ ਗਿਆ ਕਿ ਜਥੇਦਾਰ ਗੌਹਰ ਨੇ ਪੰਜ ਪਿਆਰਿਆਂ ਦੀ ਪੰਥਕ ਗੁਰੂ ਮਰਿਆਦਾ ਦਾ ਘੋਰ ਅਪਮਾਨ ਕੀਤਾ। ਉਸ ਤੋਂ ਬਾਅਦ ਤਨਖ਼ਾਹੀਆ ਹੁੰਦੇ ਹੋਏ ਤਖ਼ਤ ਸਾਹਿਬ ਦੇ ਵਿਚ 18 ਨਵੰਬਰ ਨੂੰ ਦਾਖ਼ਲ ਹੋ ਗਏ। ਇਸ ਤੋਂ ਸਪੱਸ਼ਟ ਹੋ ਗਿਆ ਕਿ ਜਥੇਦਾਰ ਗੌਹਰ ਦਾ ਤਖ਼ਤ ਸਾਹਿਬ ਜੀ ਦੀ ਮਰਿਆਦਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਤਖ਼ਤ ਸਾਹਿਬ ਅੰਦਰ ਜ਼ਬਰਦਸਤੀ ਦਾਖ਼ਲ ਹੋਣ ਦਾ ਗਲਤ ਕੰਮ ਕੀਤਾ ਗਿਆ। 

ਇਹ ਵੀ ਪੜ੍ਹੋ-  ਪੰਜ ਪਿਆਰਿਆਂ ਨੇ ਸੁਣਾਇਆ ਫ਼ੈਸਲਾ; ਤਖ਼ਤ ਸ੍ਰੀ ਹਰਿਮੰਦਰ ਦੇ ਜਥੇਦਾਰ ਤਨਖਾਹੀਆਂ ਕਰਾਰ, ਜਾਣੋ ਪੂਰਾ ਮਾਮਲਾ

ਕੀ ਲੱਗੇ ਸਨ ਜਥੇਦਾਰ ਗੌਹਰ ’ਤੇ ਇਲਜ਼ਾਮ

ਦੱਸਣਯੋਗ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ’ਤੇ ਗੁਰੂ ਘਰ ਦੇ ਪ੍ਰੇਮੀ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਭੇਟ ਕੀਤੇ ਗਏ ਬੇਸ਼ਕੀਮਤੀ ਸਾਮਾਨ ’ਚ ਹੇਰਾ-ਫੇਰੀ ਕਰਨ ਦਾ ਇਲਜ਼ਾਮ ਲੱਗਾ ਸੀ। ਉਨ੍ਹਾਂ ਨੇ ਸੋਨੇ ਦੀ ਕਲਗੀ, ਪੰਘੂੜਾ ਸਾਹਿਬ ਸਮੇਤ ਕਰੀਬ 5 ਕਰੋੜ ਤੋਂ ਵੱਧ ਸੰਪਤੀ ਦਾਨ ਦਿੱਤੀ ਸੀ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਦੀ ਗੁਣਵੱਤਾ ’ਤੇ ਸਵਾਲ ਚੁੱਕੇ ਗਏ ਸਨ। ਦਾਨਕਰਤਾ ਨੇ ਸਿੱਧੇ ਤੌਰ ’ਤੇ ਜਥੇਦਾਰ ਨੂੰ ਦੋਸ਼ੀ ਠਹਿਰਾਇਆ ਸੀ।

Tanu

This news is Content Editor Tanu