ਰਣਬੀਰ ਕਪੂਰ ਤੇ ਬੌਬੀ ਦਿਓਲ ਟੀਮ ਨਾਲ ਪਹੁੰਚੇ ਗੁਰਦੁਆਰਾ ਬੰਗਲਾ ਸਾਹਿਬ

11/24/2023 12:01:25 PM

ਨਵੀਂ ਦਿੱਲੀ (ਵਿਸ਼ੇਸ਼)- ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫ਼ਿਲਮ ‘ਐਨੀਮਲ’ ਦੀ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਬੀਤੇ ਦਿਨੀਂ ਨਿਰਮਾਤਾਵਾਂ ਵਲੋਂ ‘ਐਨੀਮਲ’ ਦਾ ਟਰੇਲਰ ਵੀ ਰਿਲੀਜ਼ ਕਰ ਦਿੱਤਾ ਗਿਆ। ਟਰੇਲਰ ’ਚ ਰਣਬੀਰ ਕਪੂਰ ਵੱਖ-ਵੱਖ 6 ਲੁਕਸ ’ਚ ਨਜ਼ਰ ਆ ਰਹੇ ਹਨ।

ਉਨ੍ਹਾਂ ਦਾ ਕਿਰਦਾਰ ਬਚਪਨ ਤੋਂ ਸ਼ੁਰੂ ਹੋ ਕੇ ਜਵਾਨੀ ਤੱਕ ਆਉਂਦਾ ਹੈ। ਦਿੱਲੀ ’ਚ ਟਰੇਲਰ ਲਾਂਚ ਕਰਨ ਤੋਂ ਬਾਅਦ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ, ਨਿਰਮਾਤਾ ਭੂਸ਼ਣ ਕੁਮਾਰ, ਪ੍ਰਣਯ ਰੈੱਡੀ ਵਾਂਗਾ, ਸ਼ਿਵ ਚਾਨਾਨਾ, ਰਣਬੀਰ ਕਪੂਰ, ਬੌਬੀ ਦਿਓਲ ਸਮੇਤ ਪੂਰੀ ਟੀਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਈ। 

ਦੱਸ ਦਈਏ ਕਿ ਇਹ ਫ਼ਿਲਮ ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਲੰਬੀ ਫ਼ਿਲਮ ਕਹੀ ਜਾ ਰਹੀ ਹੈ, ਜਿਸ ਦਾ ਰਨਿੰਗ ਟਾਈਮ 3 ਘੰਟੇ 21 ਮਿੰਟ ਅਤੇ 23 ਸੈਕੰਡ ਹੈ। ਫ਼ਿਲਮ ਨੂੰ ਸੈਂਸਰ ਬੋਰਡ ਤੋਂ ‘ਏ’ ਸਰਟੀਫਿਕੇਟ ਮਿਲਿਆ ਹੈ।

ਅਜਿਹੇ ’ਚ ਇਸ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕ ਸਿਨੇਮਾਘਰਾਂ ’ਚ ਜਾ ਕੇ ਵੇਖ ਸਕਦੇ ਹਨ। ਇਸ ਦੌਰਾਨ, ਐਕਟਰ ਹਰ ਗੈੱਟਅਪ ਸਕ੍ਰੀਨ ’ਤੇ ਛਾ ਜਾਂਦੇ ਹਨ। ਉਨ੍ਹਾਂ ਦੀਆਂ ਵੱਖ-ਵੱਖ ਸ਼ੇਡਜ਼ ਤੋਂ ਨਜ਼ਰਾਂ ਹਟਾਉਣਾ ਦਰਸ਼ਕਾਂ ਲਈ ਬੇਹੱਦ ਮੁਸ਼ਕਿਲ ਹੈ। 

ਫ਼ਿਲਮ ’ਚ ਧਮਾਕੇਦਾਰ ਐਕਸ਼ਨ ਤੋਂ ਲੈ ਕੇ ਫੁੱਲ ਟੂ ਸਸਪੈਂਸ ਹੈ, ਜਿਸ ਨੂੰ ਵੇਖ ਕੇ ਦਰਸ਼ਕ ਮੰਤਰਮੁਗਧ ਹੋ ਗਏ ਹਨ। ਉੱਥੇ ਹੀ, ਬੌਬੀ ਦਿਓਲ ਬਿਨਾਂ ਕੁਝ ਬੋਲੇ ਵੀ ਖ਼ਤਰਨਾਕ ਵਿਲੇਨ ਦੇ ਰੂਪ ’ਚ ਜ਼ਬਰਦਸਤ ਲੱਗਦੇ ਹਨ।

ਰਣਬੀਰ ਨਾਲ ਉਨ੍ਹਾਂ ਦੀ ਟੱਕਰ ਦੇਖਣਯੋਗ ਹੈ। ਫ਼ਿਲਮ ਦਾ ਨਿਰਦੇਸ਼ਨ ਸੰਦੀਪ ਵਾਂਗਾ ਨੇ ਕੀਤਾ ਹੈ, ਜੋ 1 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। 

sunita

This news is Content Editor sunita