ਬਸਪਾ ਦੇ ਸੀਨੀਅਰ ਨੇਤਾ ਤੇ ਵਿਧਾਇਕ ਰਾਮਵੀਰ ਉਪਾਧਿਆਏ ਪਾਰਟੀ ਤੋਂ ਮੁਅੱਤਲ

05/21/2019 5:58:50 PM

ਲਖਨਊ— ਬਹੁਜਨ ਸਮਾਜ ਪਾਰਟੀ ਨੇ ਮੰਗਲਵਾਰ ਨੂੰ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਰਾਮਵੀਰ ਉਪਾਧਿਆਏ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਬਸਪਾ ਜਨਰਲ ਸਕੱਤਰ ਮੇਵਾਲਾਲ ਗੌਤਮ ਨੇ ਇਕ ਬਿਆਨ 'ਚ ਪਾਰਟੀ ਦੇ ਵਿਧਾਇਕ ਰਾਮਵੀਰ ਉਪਾਧਿਆਏ ਨੂੰ ਲਿਖੇ ਇਕ ਪੱਤਰ 'ਚ ਕਿਹਾ,''ਤੁਹਾਡੇ ਵਲੋਂ ਮੌਜੂਦਾ ਸਮੇਂ 'ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ ਪਰ ਤੁਹਾਨੂੰ ਸਾਵਧਾਨ ਕਰਨ ਤੋਂ ਬਾਅਦ ਉਕਤ ਗਤੀਵਿਧੀਆਂ ਤੁਹਾਡੇ ਵਲੋਂ ਬੰਦ ਨਹੀਂ ਕੀਤੀ ਗਈਆਂ ਸਗੋਂ ਆਪਣੀ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਵਧਾਉਂਦੇ ਹੋਏ ਤੁਸੀਂ ਆਗਰਾ, ਫਤਿਹਪੁਰ ਸੀਕਰੀ, ਅਲੀਗੜ੍ਹ ਅਤੇ ਹੋਰ ਸੀਟਾਂ 'ਤੇ ਬਹੁਜਨ ਸਮਾਜ ਪਾਰਟੀ ਵਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਅਤੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ।''ਬਿਆਨ 'ਚ ਕਿਹਾ ਗਿਆ ਹੈ,''ਤੁਹਾਡਾ ਇਹ ਕੰਮ ਗੰਭੀਰ ਅਨੁਸ਼ਾਸਨਹੀਣਤਾ ਹੈ। ਤੁਹਾਨੂੰ ਬਹੁਜਨ ਸਮਾਜ ਪਾਰਟੀ ਤੋਂ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਜਾਂਦਾ ਹੈ ਅਤੇ ਤੁਹਾਨੂੰ ਵਿਧਾਨ ਸਭਾ 'ਚ ਬਸਪਾ ਪਾਰਟੀ ਦੇ ਮੁੱਖ ਸਚੇਤਕ ਅਹੁਦੇ ਤੋਂ ਵੀ ਹਟਾਇਆ ਜਾਂਦਾ ਹੈ।''

DIsha

This news is Content Editor DIsha