ਇਹ ਹੈ ਸਾਡੇ ਦੇਸ਼ ਦਾ ਭਵਿੱਖ! ਜਾਨ ਜ਼ੋਖਮ 'ਚ ਪਾ ਕੇ ਪਰਚੀਆਂ ਜ਼ਰੀਏ ਵਿਦਿਆਰਥੀਆਂ ਨੂੰ ਕਰਵਾਈ ਨਕਲ

03/06/2024 4:11:39 PM

ਨੂਹ- ਪ੍ਰਦੇਸ਼ ਭਰ 'ਚ ਹਰਿਆਣਾ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨ ਚੱਲ ਰਹੇ ਹਨ। ਹਰਿਆਣਾ ਸਿੱਖਿਆ ਬੋਰਡ ਵਲੋਂ ਇਮਤਿਹਾਨ ਵਿਚ ਨਕਲ ਨਾ ਹੋਵੇ, ਇਸ ਲਈ ਕਈ ਇੰਤਜ਼ਾਮ ਕੀਤੇ ਗਏ ਪਰ ਸਾਰੇ ਇੰਤਜ਼ਾਮ ਨਕਲ ਕਰਨ ਵਾਲਿਆਂ ਅੱਗੇ ਫੇਲ ਸਾਬਤ ਹੋ ਰਹੇ ਹਨ। 

ਇਹ ਵੀ ਪੜ੍ਹੋ- PM ਮੋਦੀ ਵਲੋਂ ਦੇਸ਼ ਦੀ ਪਹਿਲੀ 'ਅੰਡਰਵਾਟਰ ਮੈਟਰੋ' ਦਾ ਉਦਘਾਟਨ, ਬੱਚਿਆਂ ਨਾਲ ਕੀਤਾ ਸਫ਼ਰ

ਤਾਜ਼ਾ ਮਾਮਲਾ ਨੂਹ ਜ਼ਿਲ੍ਹੇ ਦੇ ਤਵਾਡੂ ਸਬ-ਡਿਵੀਜ਼ਨ ਤੋਂ ਸਾਹਮਣੇ ਆਇਆ ਹੈ, ਜਿੱਥੇ ਕੱਲ੍ਹ 5 ਮਾਰਚ ਨੂੰ ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਸਰੀਰਕ ਸਿੱਖਿਆ ਦੇ ਇਮਤਿਹਾਨ ਵਿਚ ਜੰਮ ਕੇ ਨਕਲ ਹੋਈ। ਤਵਾਡੂ ਦੇ ਚੰਦਰਵਤੀ ਸਕੂਲ 'ਚ ਸਰੀਰਕ ਸਿੱਖਿਆ ਦੇ ਪੇਪਰ ਲਈ ਪ੍ਰੀਖਿਆ ਕੇਂਦਰ 'ਚ ਵੱਡੀ ਗਿਣਤੀ ਵਿਚ ਵਿਦਿਆਰਥੀ ਇਮਤਿਹਾਨ ਲਈ ਬੈਠੇ ਹੋਏ ਸਨ। ਇਸ ਦੌਰਾਨ ਵਿਦਿਆਰਥੀਆਂ ਲਈ ਵੱਡੀ ਗਿਣਤੀ 'ਚ ਨੌਜਵਾਨ ਇਮਾਰਤ 'ਤੇ ਚੜ੍ਹ ਕੇ ਨਕਲ ਕਰਾਉਂਦੇ ਵਿਖਾਈ ਦਿੱਤੇ।

ਇਹ ਵੀ ਪੜ੍ਹੋ- ਮਾਤਮ 'ਚ ਬਦਲੀਆਂ ਖੁਸ਼ੀਆਂ, ਵਿਆਹ ਤੋਂ ਪਰਤ ਰਹੇ 5 ਲੋਕਾਂ ਦੀ ਭਿਆਨਕ ਹਾਦਸੇ 'ਚ ਮੌਤ

ਇਮਤਿਹਾਨ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਕਿਸੇ ਨੇ ਪ੍ਰੀਖਿਆ ਕੇਂਦਰ ਤੋਂ ਫੋਟੋ ਖਿੱਚ ਕੇ ਪੇਪਰ ਬਾਹਰ ਸੁੱਟ ਦਿੱਤਾ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਨਾਲ ਆਏ ਨੌਜਵਾਨਾਂ ਨੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਸਕੂਲ ਦੀਆਂ ਦੋਵੇਂ ਮੰਜ਼ਿਲਾਂ ਦੀਆਂ ਖਿੜਕੀਆਂ ਅਤੇ ਛੱਤਾਂ 'ਤੇ ਲਟਕ-ਲਟਕ ਕੇ ਰੱਸੀ ਦੀ ਮਦਦ ਨਾਲ ਨਕਲ ਦੀਆਂ ਪਰਚੀਆਂ ਵੰਡੀਆਂ। ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰੀਖਿਆ ਕੇਂਦਰਾਂ ਅੰਦਰ ਨਕਲ ਨੂੰ ਰੋਕਿਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ-  ਜਾਣੋ ਕੀ ਹੁੰਦੀ ਹੈ Dry Ice ਜਿਸ ਨੂੰ ਖਾ ਕੇ ਹਸਪਤਾਲ ਪਹੁੰਚੇ ਲੋਕ, ਮੂੰਹ 'ਚੋਂ ਨਿਕਲਣ ਲੱਗਾ ਸੀ ਖੂਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Tanu

This news is Content Editor Tanu