ਰਾਮਲੀਲਾ 'ਚ ਭਗਵਾਨ ਰਾਮ ਦੇ ਵਿਛੋੜੇ ਦਾ ਅਜਿਹਾ ਦ੍ਰਿਸ਼, ਅਸਲ 'ਚ ਦਮ ਤੋੜ ਗਏ 'ਦਸ਼ਰਥ'

09/19/2019 2:48:47 PM

ਝੁੰਝੁਨੂੰ— ਹਰਿਆਣਾ ਦੇ ਝੁੰਝੁਨੂੰ ਜ਼ਿਲੇ ਦੇ ਮਲਸੀਸਰ ਇਲਾਕੇ 'ਚ ਰਾਮਲੀਲਾ 'ਚ ਇਕ ਵਿਅਕਤੀ ਰਾਜਾ ਦਸ਼ਰਥ ਦੇ ਕਿਰਦਾਰ 'ਚ ਇਸ ਕਦਰ ਡੁੱਬ ਗਿਆ ਕਿ ਭਗਵਾਨ ਰਾਮ ਦੇ ਵਿਛੋੜੇ ਦਾ ਰੋਲ ਕਰਦੇ-ਕਰਦੇ ਉਸ ਦੀ ਅਸਲ 'ਚ ਮੌਤ ਹੋ ਗਈ। ਦਰਅਸਲ ਕੁੰਦਨਲਾਲ ਨਾਂ ਦਾ ਇਕ ਵਿਅਕਤੀ ਰਾਜਾ ਦਸ਼ਰਥ ਦਾ ਕਿਰਦਾਰ ਨਿਭਾ ਰਿਹਾ ਸੀ। ਇਸੇ ਦੌਰਾਨ ਉਹ ਸੀਨ ਆਇਆ, ਜਦੋਂ ਰਾਮ ਦੇ ਬਨਵਾਸ 'ਤੇ ਜਾਣ ਤੋਂ ਬਾਅਦ ਦਸ਼ਰਥ ਦੇ ਮਰਨ ਦਾ ਰੋਲ ਕਰਨਾ ਸੀ। ਇਸ ਦੌਰਾਨ ਕੁੰਦਨਲਾਲ ਨੇ ਦਸ਼ਰਧ ਦਾ ਕਿਰਦਾਰ ਨਿਭਾਉਂਦੇ-ਨਿਭਾਉਂਦੇ ਆਖਰੀ ਸਾਹ ਲਿਆ। ਲੋਕਾਂ ਨੂੰ ਲੱਗਾ ਕਿ ਕੁੰਦਨਲਾਲ ਹਾਲੇ ਵੀ ਨਾਟਕ ਕਰ ਰਹੇ ਹਨ ਪਰ ਉਹ ਪ੍ਰਾਣ ਤਿਆਗ ਚੁਕੇ ਸਨ।

ਰਾਜਾ 'ਦਸ਼ਰਥ' ਦਾ ਰੋਲ ਕਰ ਰਹੇ ਕੁੰਦਨਲਾਲ ਦੇ ਦਿਹਾਂਤ ਨਾਲ ਰਾਮਲੀਲਾ 'ਚ ਆਏ ਸਾਰੇ ਦਰਸ਼ਕ ਰੋਣ ਲੱਗੇ। ਇਸ ਤੋਂ ਬਾਅਦ ਰਾਮਲੀਲਾ ਆਯੋਜਕਾਂ ਨੇ ਸਮੇਂ ਤੋਂ ਪਹਿਲਾਂ ਹੀ ਰਾਮਲੀਲਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਕੁੰਦਨਲਾਲ ਦੇ ਮ੍ਰਿਤਕ ਦੇਹ ਨੂੰ ਰਾਮਲੀਲਾ ਕਮੇਟੀ ਵਲੋਂ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ। ਉੱਥੇ ਵੀ ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ। ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਰੋਲ ਕਰਦੇ-ਕਰਦੇ ਉਨ੍ਹਾਂ ਦੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ 65 ਸਾਲ ਦੇ ਕੁੰਦਨਲਾਲ ਪਿਛਲੇ ਕਈ ਸਾਲਾਂ ਤੋਂ ਰਾਮਲੀਲਾ 'ਚ ਰਾਜਾ 'ਦਸ਼ਰਥ' ਦਾ ਕਿਰਦਾਰ ਨਿਭਾਉਂਦੇ ਆ ਰਹੇ ਹਨ। ਲੋਕ ਉਨ੍ਹਾਂ ਦੇ ਰੋਲ ਦੀ ਖੂਬ ਸ਼ਲਾਘਾ ਵੀ ਕਰਦੇ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕਰੀਬ 30 ਸਾਲ ਪਹਿਲਾਂ ਕੁੰਦਨਲਾਲ ਦੇ ਭਰਾ ਜਗਦੀਸ਼ ਦੀ ਵੀ ਮੌਤ ਉਸੇ ਸਮੇਂ ਹੋਈ ਸੀ, ਜਦੋਂ ਉਹ ਰਾਮਲੀਲਾ 'ਚ ਦਸ਼ਰਥ ਦਾ ਕਿਰਦਾਰ ਨਿਭਾ ਰਿਹਾ ਸੀ।

DIsha

This news is Content Editor DIsha