ਜਾਣੋ ਦੇਸ਼ ਦੇ ਦੂਜੇ ਸਭ ਤੋਂ ਵੱਡੇ ''ਰਾਮਕ੍ਰਿਸ਼ਨ ਧਿਆਨ ਮੰਦਰ'' ਦੀ ਖਾਸੀਅਤ

11/14/2018 1:19:21 PM

ਔਰੰਗਾਬਾਦ— ਮਹਾਰਾਸ਼ਟਰ ਦੇ ਸ਼ਹਿਰ ਔਰੰਗਾਬਾਦ 'ਚ ਦੇਸ਼ ਦਾ ਦੂਜਾ ਸਭ ਤੋਂ ਵੱਡਾ ਰਾਮਕ੍ਰਿਸ਼ਨ ਧਿਆਨ ਮੰਦਰ ਬਣ ਕੇ ਤਿਆਰ ਹੋ ਗਿਆ ਹੈ। ਇਸ ਮੰਦਰ ਨੂੰ ਬਣਾਉਣ ਵਿਚ ਕਰੀਬ 28 ਕਰੋੜ ਖਰਚ ਕੀਤੇ ਗਏ। 17 ਨਵੰਬਰ ਨੂੰ ਮੰਦਰ ਦੇ ਦੁਆਰ ਖੋਲ੍ਹੇ ਜਾਣਗੇ। ਇੱਥੇ ਦੱਸ ਦੇਈਏ ਕਿ ਦੇਸ਼ ਦਾ ਸਭ ਤੋਂ ਵੱਡਾ ਧਿਆਨ ਮੰਦਰ (ਰਾਮਕ੍ਰਿਸ਼ਨ ਮੱਠ) ਪੱਛਮੀ ਬੰਗਾਲ 'ਚ ਸਥਿਤ ਹੈ। 



ਆਓ ਜਾਣਦੇ ਹਾਂ ਰਾਮਕ੍ਰਿਸ਼ਨ ਧਿਆਨ ਮੰਦਰ ਦੀ ਖਾਸੀਅਤ—

-ਇਹ ਮੰਦਰ 18,000 ਸਕਵਾਇਰ ਫੁੱਟ ਖੇਤਰ ਵਿਚ ਬਣਿਆ ਹੈ। 
- ਮੰਦਰ ਨੂੰ ਬਣਾਉਣ 'ਚ 9 ਸਾਲ ਦਾ ਸਮਾਂ ਲੱਗਾ, ਜੋ ਕਿ ਆਪਣੇ-ਆਪ ਵਿਚ ਇਕ ਰਿਕਾਰਡ ਹੈ।
- ਇੱਥੇ 4 ਵਾਸਤੂ ਕਲਾ ਦਾ ਸੰਗਮ ਹੈ। ਇਸ ਵਿਚ ਰੋਮਨ, ਗੋਥਿਕ ਰਾਜਪੂਤ ਅਤੇ ਇਸਲਾਮ ਵਾਸਤੂ ਕਲਾ ਦੀਆਂ ਵਿਸ਼ੇਸ਼ਤਾਵਾਂ ਦੇਖੀਆਂ ਜਾ ਸਕਣਗੀਆਂ। 
- ਮੰਦਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੀ ਉੱਚਾਈ 100 ਫੁੱਟ ਹੈ, ਜਦਕਿ ਇਸ ਦਾ ਗਰਭ ਗ੍ਰਹਿ 40 ਫੁੱਟ ਖੋਦਾਈ ਕਰ ਕੇ ਬਣਾਇਆ ਗਿਆ ਹੈ। 
- ਮੰਦਰ ਨੂੰ ਬਣਾਉਣ 'ਚ ਕਰੀਬ 28 ਕਰੋੜ ਰੁਪਏ ਦੀ ਲਾਗਤ ਆਈ ਹੈ।
- ਮੰਦਰ ਦੀ ਲੰਬਾਈ 156 ਫੁੱਟ ਅਤੇ ਚੌੜਾਈ 76 ਫੁੱਟ ਹੈ। 
- ਮੰਦਰ 100 ਫੁੱਟ ਉੱਚਾ ਹੈ।
- ਮੰਦਰ ਦੀ ਇਕ ਹੋਰ ਖਾਸੀਅਤ ਇਸ 'ਤੇ ਭੂਚਾਲ ਦਾ ਕੋਈ ਅਸਰ ਨਹੀਂ ਪਵੇਗਾ।