ਵਧਦੀ ਆਬਾਦੀ ''ਤੇ ਬੋਲੇ ਰਾਮਦੇਵ- ਤੀਜੇ ਬੱਚੇ ਨੂੰ ਨਾ ਹੋਵੇ ਵੋਟ ਦਾ ਅਧਿਕਾਰ

05/26/2019 9:36:03 PM

ਨਵੀਂ ਦਿੱਲੀ - ਯੋਗ ਗੁਰੂ ਬਾਬਾ ਰਾਮਦੇਵ ਨੇ ਜਨਸੰਖਿਆ ਕੰਟਰੋਲ ਨੂੰ ਲੈ ਕੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਨੂੰ ਅਜਿਹਾ ਕਾਨੂੰਨ ਲਿਆਉਣਾ ਚਾਹੀਦਾ ਹੈ ਕਿ ਤੀਜਾ ਬੱਚਾ ਪੈਦਾ ਹੋਣ 'ਤੇ ਉਸ ਤੋਂ ਵੋਟ ਦੇਣ ਦਾ ਅਧਿਕਾਰ ਖੋਹ ਲਿਆ ਜਾਵੇ। ਨਾਲ ਹੀ ਬਾਬਾ ਰਾਮਦੇਵ ਨੇ ਪੂਰੇ ਦੇਸ਼ 'ਚ ਸ਼ਰਾਬ ਨਿਰਮਾਣ, ਖਰੀਦ ਅਤੇ ਵਿਕਰੀ 'ਤੇ ਰੋਕ ਲਾਉਣ ਦੀ ਮੰਗ ਕੀਤੀ।
ਐਤਵਾਰ (26 ਮਈ) ਨੂੰ ਹਰਿਦਵਾਰ 'ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਭਾਰਤ ਦੀ ਜਨਸੰਖਿਆ ਅਗਲੇ 50 ਸਾਲਾਂ 'ਚ 150 ਕਰੋੜ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਤੋਂ ਜ਼ਿਆਦਾ ਅਸੀਂ ਸੰਭਾਲ ਨਹੀਂ ਸਕਦੇ। ਇਹ ਉਦੋਂ ਮੁਮਕਿਲ ਹੋਵੇਗਾ ਜਦੋਂ ਸਰਕਾਰ ਇਕ ਅਜਿਹਾ ਨਿਯਮ ਬਣਾਉਂਦੀ ਹੈ ਕਿ ਤੀਜੇ ਬੱਚੇ ਤੋਂ ਵੋਟ ਦੇਣ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਜਾਵੇ। ਨਾਲ ਹੀ ਉਸ ਨੂੰ ਨਾ ਤਾਂ ਚੋਣਾਂ ਲੱੜਣ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਰਕਾਰੀ ਸੁਵਿਧਾ ਦਾ ਫਾਇਦਾ ਮਿਲੇ।
ਉਨ੍ਹਾਂ ਨੇ ਪੂਰੇ ਦੇਸ਼ 'ਚ ਸ਼ਰਾਬਬੰਦੀ ਦੀ ਮੰਗ ਕੀਤੀ। ਬਾਬਾ ਰਾਮਦੇਵ ਨੇ ਆਖਿਆ, 'ਇਸਲਾਮਕ ਦੇਸ਼ਾਂ 'ਚ ਸ਼ਰਾਬ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਜੇਕਰ ਇਸਲਾਮਕ ਦੇਸ਼ਾਂ 'ਚ ਅਜਿਹਾ ਹੋ ਸਕਦਾ ਹੈ ਤਾਂ ਭਾਰਤ 'ਚ ਕਿਉਂ ਨਹੀਂ। ਇਹ ਸਾਧੂਆਂ ਦੀ ਧਰਤੀ ਹੈ। ਇਥੇ ਪੂਰੇ ਭਾਰਤ 'ਚ ਸ਼ਰਾਬਬੰਦੀ ਹੋਣੀ ਚਾਹੀਦੀ ਹੈ।'

Khushdeep Jassi

This news is Content Editor Khushdeep Jassi