ਬਾਬਾ ਰਾਮਦੇਵ ਨੇ ਪਾਈ ਵੋਟ, ਕਿਹਾ-ਦੇਸ਼ ਦੇ ਵਿਕਾਸ ਲਈ ਸਾਰੇ ਕੰਮ ਛੱਡ ਕੇ ਵੋਟ ਕਰੇ ਜਨਤਾ

02/15/2017 12:52:33 PM

ਉਤਰਾਖੰਡ— ਉਤਰਾਖੰਡ ''ਚ 69 ਸੀਟਾਂ ਲਈ ਵੀ ਵੋਟਿੰਗ ਜਾਰੀ ਹੈ। ਵੋਟਰਾਂ ''ਚ ਇਸ ਵਾਰ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਗੁਰੂ ਬਾਬਾ ਰਾਮਦੇਵ ਨੇ ਵੀ ਅੱਜ ਵੋਟ ਪਾਇਆ ਹੈ। ਹਰਿਦੁਆਰ ਦੇ ਇਕ ਪੋਲਿੰਗ ਬੂਥ ''ਤੇ ਰਾਮਦੇਵ ਵੋਟ ਕਰਨ ਪਹੁੰਚ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਰੇ ਕੰਮ ਛੱਡ ਕੇ ਮੈਂ ਵੋਟ ਪਾਉਣ ਆਇਆ ਹਾਂ, ਤੁਸੀਂ ਸਾਰੇ ਵੀ ਵੋਟ ਪਾਉਣ ਲਈ ਜ਼ਰੂਰ ਆਓ।
ਡਰਾਇੰਗ ਰੂਮ ''ਚ ਬੈਠ ਕੇ ਵੱਡੀਆਂ-ਵੱਡੀਆਂ ਗੱਲਾਂ ਨਾ ਕਰੋ, ਆਪਣੇ ਪਸੰਦ ਦੇ ਨੇਤਾ ਨੂੰ ਚੁਣੋ। ਮੇਰੇ ਲਈ ਸਭ ਤੋਂ ਵੱਡਾ ਮੁੱਦਾ ਦੇਸ਼ ਹੈ। ਦੇਸ਼ ਹਿੱਤ ਲਈ ਜਿਨ੍ਹਾਂ ਦੀ ਨੀਅਤ ਅਤੇ ਨੀਤੀਆਂ ਚੰਗੀਆਂ ਹਨ ਉਨ੍ਹਾਂ ਨੂੰ ਵੋਟ ਦਿਓ। ਰਾਮਦੇਵ ਨੇ ਕਿਹਾ ਕਿ ਇਸ ਵਾਰ ਦੇ ਚੋਣ ਨਤੀਜੇ ਸਿਆਸੀ ਉਥਲ-ਪੁਥਲ ਕਰਨ ਵਾਲੇ ਹੋਣਗੇ। ਇਸ ਹਨੇਰੀ ''ਚ ਵੱਡੇ-ਵੱਡੇ ਸੂਰਮੇ ਢਹਿਣਗੇ।