ਆਰਥਿਕ ਸੁਸਤੀ ''ਤੇ ਬੋਲੇ ਰਾਮਦੇਵ- ''ਹੁਣ ਪੀ.ਐੱਮ. ਮੋਦੀ ਖੁਦ ਤਾਂ ਖੇਤ ''ਚ ਹੱਲ ਚਲਾਉਣਗੇ ਨਹੀਂ''

01/14/2020 2:31:01 PM

ਇੰਦੌਰ— ਮੌਜੂਦਾ ਆਰਥਿਕ ਸੁਸਤੀ ਨਾਲ ਨਜਿੱਠਣ ਲਈ ਨਰਿੰਦਰ ਮੋਦੀ ਸਰਕਾਰ ਦੇ ਕਦਮਾਂ ਦੀ ਤਾਰੀਫ਼ ਕਰਨ ਦੇ ਨਾਲ ਯੋਗ ਗੁਰੂ ਰਾਮਦੇਵ ਨੇ ਸੋਮਵਾਰ ਨੂੰ ਕਿਹਾ ਕਿ ਚੰਗੀ ਨੀਅਤ ਨਾਲ ਲਿਆਂਦੇ ਗਏ ਨੋਟਬੰਦੀ ਅਤੇ ਮਾਲ ਤੇ ਸੇਵਾ ਟੈਕਸ (ਜੀ.ਐੱਸ.ਟੀ.) ਵਰਗੇ ਸੁਧਾਰਾਂ ਨੂੰ ਦੇਸ਼ ਪਚਾ ਚੁਕਿਆ ਹੈ। ਉਨ੍ਹਾਂ ਨੇ ਕਿਹਾ,''ਮੋਦੀ ਸਰਕਾਰ ਨੇ ਨੋਟਬੰਦੀ, ਜੀ.ਐੱਸ.ਟੀ. ਅਤੇ ਹੋਰ ਜੋ ਵੀ ਆਰਥਿਕ ਸੁਧਾਰ ਕੀਤੇ, ਇਨ੍ਹਾਂ ਦੇ ਪਿੱਛੇ ਸਰਕਾਰ ਦੀ ਨੀਅਤ ਚੰਗੀ ਸੀ। ਦੇਸ਼ ਨੇ ਇਨ੍ਹਾਂ ਸੁਧਾਰਾਂ ਨੂੰ ਪਚਾ ਲਿਆ ਹੈ।''

ਆਰਥਿਕ ਸੁਸਤੀ ਦੇ ਸਵਾਲ 'ਤੇ ਦਿੱਤਾ ਇਹ ਜਵਾਬ
ਰਾਮਦੇਵ ਨੇ ਆਰਥਿਕ ਸੁਸਤੀ ਦੇ ਸਵਾਲ 'ਤੇ ਕਿਹਾ,''ਖੁਦ ਪ੍ਰਧਾਨ ਮੰਤਰੀ ਨੇ ਹਾਲ ਹੀ 'ਚ ਇਸ ਬਾਰੇ ਗੱਲ ਕਹੀ ਹੈ ਕਿ ਭਾਰਤੀ ਅਰਥ ਵਿਵਸਥਾ 'ਚ ਵੱਡੀ ਤਾਕਤ ਹੈ ਅਤੇ ਦੇਸ਼ ਆਰਥਿਕ ਸੁਸਤੀ ਦੇ ਦੌਰ ਤੋਂ ਉੱਭਰ ਜਾਵੇਗਾ। ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੇ (ਆਰਥਿਕ ਸੁਸਤੀ 'ਤੇ) ਅੱਖਾਂ ਬੰਦ ਨਹੀਂ ਕਰ ਰੱਖੀਆਂ ਹਨ। ਸਰਕਾਰ ਨੇ ਉਦਯੋਗਪਤੀਆਂ ਤੋਂ ਸੁਝਾਅ ਮੰਗ ਕੇ ਆਰਥਿਕ ਸੁਸਤੀ ਨਾਲ ਨਜਿੱਠਣ ਲਈ ਆਪਣੀ ਵਚਨਬੱਧਤਾ ਵੀ ਜ਼ਾਹਰ ਕੀਤੀ ਹੈ।''

ਮੋਦੀ ਖੁਦ ਤਾਂ ਖੇਤ 'ਚ ਹੱਲ ਚਲਾਉਣਗੇ ਨਹੀ
ਉਨ੍ਹਾਂ ਨੇ ਕਿਹਾ,''ਸਾਨੂੰ ਨਕਾਰਾਤਮਕ ਚੀਜ਼ਾਂ ਦਾ ਰੋਣਾ ਰੋਂਦੇ ਰਹਿਣ ਦੀ ਬਜਾਏ ਸੋਚਣਾ ਚਾਹੀਦਾ ਹੈ ਕਿ ਦੇਸ਼ ਅੱਗੇ ਕਿਵੇਂ ਵਧੇਗਾ। ਦੇਸ਼ ਨੂੰ ਅੱਗੇ ਵਧਾਉਣਾ ਸਾਡੀ 125 ਕਰੋੜ ਹਿੰਦੁਸਤਾਨੀਆਂ ਦੀ ਵੀ ਜ਼ਿੰਮੇਵਾਰੀ ਹੈ। ਹੁਣ ਖੁਦ ਮੋਦੀ ਖੇਤ 'ਚ ਹੱਲ ਤਾਂ ਚਲਾਉਣਗੇ ਨਹੀਂ ਜਾਂ ਉਹ ਕੋਈ ਕੰਪਨੀ ਤਾਂ ਚਲਾਉਣਗੇ ਨਹੀਂ।


DIsha

Content Editor

Related News