ਕੋਰੋਨਾ ਦਾ ਨਵਾਂ ਪ੍ਰਕਾਰ ਸਾਹਮਣੇ ਆਉਣ ''ਤੇ ਅਠਾਵਲੇ ਨੇ ਬਦਲਿਆ ਨਾਅਰਾ, ਕਿਹਾ- ''ਨੋ ਕੋਰੋਨਾ ਨੋ''

12/28/2020 12:57:40 PM

ਨੈਸ਼ਨਲ ਡੈਸਕ- 'ਗੋ ਕੋਰੋਨਾ ਗੋ' (ਕੋਰੋਨਾ ਜਾਓ) ਦਾ ਨਾਅਰਾ ਲਗਾਉਣ ਵਾਲੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਐਤਵਾਰ ਨੂੰ 'ਨੋ ਕੋਰੋਨਾ' ਦਾ ਨਵਾਂ ਨਾਅਰਾ ਦਿੱਤਾ। ਅਠਾਵਲੇ ਨੇ ਕਿਹਾ,''ਮੈਂ ਗੋ ਕੋਰੋਨਾ ਗੋ' ਦਾ ਨਾਅਰਾ ਦਿੱਤਾ ਅਤੇ ਵਾਇਰਸ ਹੁਣ ਜਾ ਰਿਹਾ ਹੈ ਪਰ ਇਹ ਮੇਰੇ ਲਈ ਬਹੁਤ ਕਰੀਬ ਆ ਗਿਆ ਸੀ, ਕੋਵਿਡ-19 ਨਾਲ ਪੀੜਤ ਹੋਣ ਕਾਰਨ ਮੈਨੂੰ ਵੀ ਹਸਪਤਾਲ 'ਚ ਦਾਖ਼ਲ ਹੋਣਾ ਪਿਆ। 

ਇਹ ਵੀ ਪੜ੍ਹੋ : ਕੇਰਲ ਦੇ ਕਿਸਾਨਾਂ ਨੇ ਖੋਲ੍ਹੇ ਦਿਲ ਦੇ ਬੂਹੇ, ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਲਈ ਭੇਜੇ 16 ਟਨ ਅਨਾਨਾਸ

ਅਠਾਵਲੇ ਨੇ ਕਿਹਾ ਕਿ ਮੈਂ ਸਮਝਦਾ ਸੀ ਕਿ ਕੋਰੋਨਾ ਵਾਇਰਸ ਮੇਰੇ ਤੱਕ ਨਹੀਂ ਪਹੁੰਚੇਗਾ ਪਰ ਇਹ ਕਿਤੇ ਵੀ ਪਹੁੰਚ ਸਕਦਾ ਹੈ। ਉਨ੍ਹਾਂ ਨੇ ਪੁਣੇ 'ਚ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ (ਸਟਰੇਨ) ਨੂੰ ਲੈ ਕੇ ਮੈਂ ਕਹਾਂਗਾ, 'ਨੋ ਕੋਰੋਨਾ, ਨੋ ਕੋਰੋਨਾ', ਕਿਉਂਕਿ ਸਾਨੂੰ ਨਾ ਤਾਂ ਪੁਰਾਣਾ ਕੋਰੋਨਾ ਵਾਇਰਸ ਚਾਹੁੰਦੇ ਹਾਂ ਅਤੇ ਨਾ ਹੀ ਇਸ ਦੇ ਨਵੇਂ ਪ੍ਰਕਾਰ ਨੂੰ। ਦੱਸਣਯੋਗ ਹੈ ਕਿ ਆਠਵਲੇ ਨੂੰ ਕੋਵਿਡ-19 ਨਾਲ ਪੀੜਤ ਹੋਣ ਦੇ 10 ਦਿਨਾਂ ਬਾਅਦ ਪਿਛਲੇ ਮਹੀਨੇ ਮੁੰਬਈ ਦੇ ਇਕ ਨਿੱਜੀ ਹਸਪਤਾਲ ਤੋਂ ਛੁੱਟੀ ਮਿਲੀ ਸੀ। ਫਰਵਰੀ 'ਚ ਆਠਵਲੇ ਦਾਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਚੀਨੀ ਡਿਪਲੋਮੈਟ ਅਤੇ ਬੌਧ ਭਿਖਸ਼ੂ ਨਾਲ ਇਕ ਪ੍ਰਾਰਥਨਾ ਸਭਾ 'ਚ 'ਗੋ ਕੋਰੋਨਾ, ਗੋ ਕੋਰੋਨਾ' ਦੇ ਨਾਅਰੇ ਲਗਾ ਰਹੇ ਸਨ।

ਇਹ ਵੀ ਪੜ੍ਹੋ : ਸਿੰਘੂ ਸਰਹੱਦ ’ਤੇ ਡਟੇ ਕਿਸਾਨਾਂ ਨੇ ਥਾਲੀਆਂ-ਪੀਪੇ ਖੜਕਾ PM ਮੋਦੀ ਦੀ ‘ਮਨ ਕੀ ਬਾਤ’ ਦਾ ਕੀਤਾ ਵਿਰੋਧ (ਤਸਵੀਰਾਂ)

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha