ਜੰਮੂ-ਕਸ਼ਮੀਰ ''ਚ 4 ਲੇਨਾਂ ਵਾਲੇ ਰਾਮਬਨ ਪੁਲ ਦਾ ਨਿਰਮਾਣ ਇੱਕ ਸ਼ਾਨਦਾਰ ਉਪਲੱਬਧੀ : ਗਡਕਰੀ

11/03/2023 7:44:26 PM

ਜੈਤੋ (ਪਰਾਸ਼ਰ) : ਕੇਂਦਰੀ ਸੜਕ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਕਿਹਾ 'ਅਸੀਂ ਜੰਮੂ-ਕਸ਼ਮੀਰ 'ਚ 4 ਲੇਨ ਵਾਲੇ 1.08 ਕਿਲੋਮੀਟਰ ਲੰਬੇ ਰਾਮਬਨ ਪੁਲ ਦਾ ਸਫਲਤਾਪੂਰਵਕ ਨਿਰਮਾਣ ਕਰ ਲਿਆ ਹੈ। ਇਹ ਇਕ ਵੱਡੀ ਉਪਲੱਬਧੀ ਹੈ। ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਗਵਾਈ ਦੇ ਨਾਲ-ਨਾਲ ਅਸੀਂ ਜੰਮੂ-ਕਸ਼ਮੀਰ ਵਿੱਚ ਸ਼ਾਨਦਾਰ ਹਾਈਵੇਅ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਸਮਰਪਿਤ ਹਾਂ।'

ਇਹ ਵੀ ਪੜ੍ਹੋ- ਸੇਵਾਮੁਕਤ ਕਰਨਲ ਨਾਲ 21 ਲੱਖ ਦੀ ਧੋਖਾਦੇਹੀ ਕਰਨ ਵਾਲੇ ਕੋਲਕਤਾ ਤੋਂ ਗ੍ਰਿਫਤਾਰ

ਉਨ੍ਹਾਂ ਦੱਸਿਆ ਕਿ ਇਹ ਪੁਲ 328 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ ਤੇ ਨੈਸ਼ਨਲ ਹਾਈਵੇ-44 ਦੇ ਊਧਮਪੁਰ-ਰਾਮਬਨ ਸੈਕਸ਼ਨ 'ਤੇ ਸਥਿਤ ਹੈ। ਗਡਕਰੀ ਨੇ ਕਿਹਾ ਕਿ ਇਹ ਖਾਸ ਪੁਲ ਸੈਕਸ਼ਨਾਂ 'ਚ ਬਣਿਆ ਹੈ ਅਤੇ ਇਸ ਦੇ ਨਿਰਮਾਣ 'ਚ ਕੰਕਰੀਟ ਅਤੇ ਸਟੀਲ ਦੇ ਗਰਡਰਾਂ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਮੁਕੰਮਲ ਹੋਣ ਨਾਲ ਰਾਮਬਣ ਬਾਜ਼ਾਰ ਵਿੱਚ ਵਾਹਨਾਂ ਦੀ ਗਿਣਤੀ ਘਟ ਗਈ ਹੈ ਅਤੇ ਆਵਾਜਾਈ ਸੁਖਾਲੀ ਹੋ ਗਈ ਹੈ।

ਇਹ ਵੀ ਪੜ੍ਹੋ- DC ਨੇ ਪਰਾਲੀ ਦੇ ਪ੍ਰਬੰਧਨ ਲਈ ਬਦਲਵੇਂ ਤਰੀਕੇ ਅਪਨਾਉਣ ਵਾਲੇ ਕਿਸਾਨਾਂ ਦੀ ਕੀਤੀ ਹੌਸਲਾ ਅਫਜ਼ਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha