ਜੇਲ ''ਚ ਮੋਬਾਇਲ ਚਲਾਉਣਾ ਚਾਹੁੰਦਾ ਹੈ ਰਾਮ ਰਹੀਮ

11/14/2018 5:35:16 PM

ਚੰਡੀਗੜ੍ਹ (ਇੰਟ.)— ਜਬਰ-ਜ਼ਨਾਹ ਦੇ ਦੋਸ਼ੀ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਨ੍ਹਾਂ ਦੀ ਗੋਦ ਲਈ ਬੇਟੀ ਹਨੀਪ੍ਰੀਤ ਨੇ ਜੇਲ ਪ੍ਰਸ਼ਾਸਨ ਨੂੰ 2 ਵੱਖ-ਵੱਖ ਮੁੱਦਿਆਂ 'ਤੇ ਚਿੱਠੀਆਂ ਲਿਖੀਆਂ ਹਨ। ਗੁਰਮੀਤ ਨੇ ਚਿੱਠੀ ਲਿਖ ਕੇ ਜੇਲ 'ਚ ਮੋਬਾਇਲ ਫੋਨ ਦੀ ਆਗਿਆ ਮੰਗੀ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਦਾ ਸਮਾਂ ਵਧਾਇਆ ਜਾਏ।

ਓਧਰ ਅੰਬਾਲਾ ਦੀ ਜੇਲ 'ਚ ਬੰਦ ਹਨੀਪ੍ਰੀਤ ਨੇ ਮੰਗ ਕੀਤੀ ਹੈ ਕਿ ਉਸ ਨੂੰ ਕਿਸੇ ਹੋਰ ਜੇਲ 'ਚ ਤਬਦੀਲ ਕੀਤਾ ਜਾਏ। ਗੁਰਮੀਤ ਨੂੰ 25 ਅਗਸਤ 2017 ਨੂੰ ਸਜ਼ਾ ਹੋਈ ਸੀ ਅਤੇ ਉਹ ਉਦੋਂ ਤੋਂ ਰੋਹਤਕ ਦੀ ਸੋਨਾਰੀਆ ਜੇਲ 'ਚ ਬੰਦ ਹੈ। ਉਕਤ ਮੰਗ ਸਬੰਧੀ ਹਰਿਆਣਾ ਦੇ ਜੇਲ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਕਿ ਹਨੀਪ੍ਰੀਤ ਨੇ ਜੋ ਬੇਨਤੀ ਕੀਤੀ ਹੈ, ਉਹ ਉਸ ਦਾ ਅਧਿਕਾਰ ਹੈ। ਉਸ ਦੀ ਬੇਨਤੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਗੁਰਮੀਤ ਦੀ ਬੇਨਤੀ ਬਾਰੇ ਜੇਲ ਪ੍ਰਸ਼ਾਸਨ ਕੋਲੋਂ ਜਵਾਬ ਮੰਗਿਆ ਗਿਆ ਹੈ।