ਰਾਮ ਮੰਦਰ ਦੇ ਨਿਰਮਾਣ ਲਈ ਅਸੀਂ ਫਾਂਸੀ ''ਤੇ ਚੜ੍ਹਨ ਲਈ ਵੀ ਤਿਆਰ : ਉਮਾ ਭਾਰਤੀ

02/05/2020 4:59:51 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਟਰੱਸਟ ਬਣਾਉਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਭਾਜਪਾ ਦੀ ਰਾਸ਼ਟਰੀ ਉੱਪ ਪ੍ਰਧਾਨ ਉਮਾ ਭਾਰਤੀ ਨੇ ਕਿਹਾ ਕਿ ਇਹ ਬੇਹੱਦ ਮਾਣ ਅਤੇ ਖੁਸ਼ੀ ਦਾ ਦਿਨ ਹੈ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਇਸ ਲਈ ਫਾਂਸੀ 'ਤੇ ਚੜ੍ਹਨ ਲਈ ਵੀ ਤਿਆਰ ਹਾਂ। ਉਮਾ ਭਾਰਤੀ ਨੇ ਕਿਹਾ ਕਿ ਇਸ ਨਾਲੋਂ ਚੰਗਾ ਦਿਨ ਹੋਰ ਕੁਝ ਨਹੀਂ ਹੋ ਸਕਦਾ ਹੈ। ਇਹ ਬੇਹੱਦ ਮਾਣ ਅਤੇ ਖੁਸ਼ੀ ਦਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਹੁਣ, ਅਸੀਂ ਮੇਰੇ ਅਤੇ ਅਡਵਾਨੀ ਜੀ ਨਾਲ ਜੁੜੇ ਦੂਜੇ ਟ੍ਰਾਇਲ ਲਈ ਤਿਆਰ ਹੈ। ਮੈਂ ਤਾਂ ਸ਼ੁਰੂ ਤੋਂ ਹੀ ਇਹ ਕਿਹਾ ਹੈ ਕਿ ਅਸੀਂ ਇਸ ਲਈ ਫਾਂਸੀ 'ਤੇ ਚੜ੍ਹਨ ਲਈ ਵੀ ਤਿਆਰ ਹਾਂ।

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਰਾਮ ਮੰਦਰ ਨੂੰ ਲੈ ਕੇ ਟਰੱਸਟ ਬਣਾਉਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਇਸ ਟਰੱਸਟ 'ਚ 15 ਟਰੱਸਟੀ ਹੋਣਗੇ, ਜਿਸ 'ਚ ਇਕ ਦਲਿਤ ਸਮਾਜ ਦਾ ਮੈਂਬਰ ਹੋਵੇਗਾ। ਉੱਥੇ ਹੀ ਯੋਗੀ ਸਰਕਾਰ ਨੇ ਮਸਜਿਦ ਲਈ ਅਯੁੱਧਿਆ ਦੇ ਰੈਨਾਹੀ 'ਚ 5 ਏਕੜ ਜ਼ਮੀਨ ਦਿੱਤੇ ਜਾਣ ਦਾ ਐਲਾਨ ਕੀਤਾ ਹੈ।


DIsha

Content Editor

Related News