ਰਾਮ ਮੰਦਰ ਦੀ ਉਸਾਰੀ ਲਈ ਹਰ ਪਰਿਵਾਰ ਇਕ ਇੱਟ ਤੇ 11 ਰੁਪਏ ਦਾ ਪਾਏ ਯੋਗਦਾਨ : ਯੋਗੀ

12/14/2019 6:25:57 PM

ਲਖਨਊ/ਰਾਂਚੀ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਅਯੁੱਧਿਆ ਨੂੰ ਲੈ ਕੇ ਇਕ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਵਿਵਾਦ ਖੜ੍ਹਾ ਹੋ ਸਕਦਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਹਰ ਪਰਿਵਾਰ ਨੂੰ 11 ਰੁਪਏ ਅਤੇ ਇਕ ਇੱਟ ਦਾ ਯੋਗਦਾਨ ਦੇਣ ਲਈ ਕਿਹਾ ਹੈ। ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਕੱਦ ਦੇ ਕਿਸੇ ਭਾਜਪਾ ਨੇਤਾ ਨੇ ਮੰਦਰ ਦੇ ਨਿਰਮਾਣ ਲਈ ਲੋਕਾਂ ਨੂੰ ਯੋਗਦਾਨ ਦੇਣ ਲਈ ਕਿਹਾ ਹੈ। ਮੁੱਖ ਮੰਤਰੀ ਯੋਗੀ ਨੇ ਝਾਰਖੰਡ 'ਚ ਚੋਣ ਰੈਲੀ ਦੌਰਾਨ ਇਹ ਗੱਲ ਕਹੀ।

500 ਸਾਲ ਪੁਰਾਣੇ ਵਿਵਾਦ ਨੂੰ ਪੀ.ਐੱਮ. ਮੋਦੀ ਨੇ ਸੁਲਝਾਇਆ
ਮੁੱਖ ਮੰਤਰੀ ਯੋਗੀ ਭਾਜਪਾ ਉਮੀਦਵਾਰ ਨਾਗੇਂਦਰ ਮਹਿਤੋ ਲਈ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਯੋਗੀ ਬਾਗੋਦਰ 'ਚ ਚੋਣਾਵੀ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 500 ਸਾਲ ਪੁਰਾਣੇ ਵਿਵਾਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਸ਼ਿਸ਼ ਨਾਲ ਸੁਲਝਾਇਆ ਜਾ ਸਕਿਆ। ਉਨ੍ਹਾਂ ਨੇ ਕਿਹਾ,''ਕਾਂਗਰਸ, ਰਾਜਦ, ਸੀ.ਪੀ.ਆਈ-ਐੱਮ.ਐੱਲ. ਅਤੇ ਕੁਝ ਹੋਰ ਪਾਰਟੀਆਂ ਲੰਬੇ ਸਮੇਂ ਤੋਂ ਆ ਰਹੇ ਇਸ ਵਿਵਾਦ ਦਾ ਹੱਲ ਨਹੀਂ ਚਾਹੁੰਦੀਆਂ ਸਨ।''

ਕਾਂਗਰਸ ਪਾਕਿਸਤਾਨ ਦੀ ਬੋਲੀ ਬੋਲਦੀ ਹੈ
ਉਨ੍ਹਾਂ ਨੇ ਕਿਹਾ,''ਬਹੁਤ ਜਲਦ ਅਯੁੱਧਿਆ 'ਚ ਇਕ ਸੁੰਦਰ ਰਾਮ ਮੰਦਰ ਬਣੇਗਾ। ਮੈਂ ਝਾਰਖੰਡ ਵਾਸੀਆਂ ਨੂੰ ਵੀ ਸੱਦਾ ਦੇਵਾਂਗਾ ਅਤੇ ਹਰ ਘਰ ਤੋਂ ਰਾਮ ਮੰਦਰ ਲਈ ਇਕ ਇੱਟ ਅਤੇ 11 ਰੁਪਏ ਰੁਪਏ ਦਾ ਯੋਗਦਾਨ ਚਾਹੀਦਾ।'' ਨਾਗਰਿਕਤਾ ਕਾਨੂੰਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਸ ਕਾਨੂੰਨ ਨਾਲ 3 ਮੁਸਲਿਮ ਬਹੁ ਗਿਣਤੀ ਵਾਲੇ ਦੇਸ਼ਾਂ ਤੋਂ ਆਏ ਹਿੰਦੂਆਂ, ਸਿੱਖਾਂ, ਬੋਧੀਆਂ, ਈਸਾਈਆਂ ਅਤੇ ਪਾਰਸੀਆਂ ਨੂੰ ਲਾਭ ਹੋਵੇਗਾ। ਕਾਂਗਰਸ 'ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਪਾਕਿਸਤਾਨ ਦੀ ਬੋਲੀ ਬੋਲਦੀ ਹੈ।


DIsha

Content Editor

Related News