ਡੇਰਾ ਮੁਖੀ ਨੂੰ ਕਿਤੇ ਨਹੀਂ ਕੀਤਾ ਜਾਵੇਗਾ ਸ਼ਿਫਟ: ਰਣਜੀਤ ਚੌਟਾਲਾ

02/06/2020 12:24:39 PM

ਹਿਸਾਰ-ਹਰਿਆਣਾ ਦੇ ਊਰਜਾ ਅਤੇ ਜੇਲ ਮੰਤਰੀ ਰਣਜੀਤ ਚੌਟਾਲਾ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ ਦਿੱਤੇ ਬਿਆਨ ਤੋਂ ਪਲਟਦੇ ਹੋਏ ਕਿਹਾ ਕਿ ਰੋਹਤਕ ਦੀ ਸੁਨਾਰੀਆ ਜੇਲ 'ਚ ਪੂਰੀ ਸੁਰੱਖਿਆ ਹੈ। ਡੇਰਾ ਮੁਖੀ ਨੂੰ ਕਿਤੇ ਸ਼ਿਫਟ ਨਹੀਂ ਕੀਤਾ ਜਾਵੇਗਾ। ਊਰਜਾ ਮੰਤਰੀ ਨੇ ਹਿਸਾਰ 'ਚ ਖੁੱਲ੍ਹਾ ਦਰਬਾਰ ਲਾਉਣ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਹਰਿਆਣਾ ਦੀਆਂ ਸਾਰੀਆਂ ਜੇਲਾਂ 'ਚ ਪੂਰੀ ਸੁਰੱਖਿਆ ਹੈ।

ਪਹਿਲਾਂ ਦਿੱਤੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਅਕਾਲੀਆਂ ਦਾ ਜ਼ਿਕਰ ਗਲਤੀ ਨਾਲ ਕਰ ਦਿੱਤਾ ਸੀ। ਸੁਰੱਖਿਆ ਕਾਰਣਾਂ ਕਾਰਨ ਡੇਰਾ ਮੁਖੀ ਨੂੰ ਵੱਖਰੀ ਜੇਲ 'ਚ ਰੱਖਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਵਲੋਂ ਖੱਟੜ ਸਰਕਾਰ 'ਚ ਸਰਕਾਰੀ ਵਿਭਾਗਾਂ 'ਚ ਕੰਮਕਾਜ ’ਤੇ ਚੁੱਕੇ ਗਏ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਹ ਹੁੱਡਾ ਦੀ ਸੋਚ ਹੈ। ਤਿੰਨ ਮਹੀਨਿਆਂ ਦੌਰਾਨ ਸਰਕਾਰੀ ਵਿਭਾਗਾਂ 'ਚ ਕਾਫੀ ਤਬਦੀਲੀ ਆ ਗਈ ਹੈ। ਐੱਸ.ਵਾਈ.ਐੱਲ. ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ 'ਚ ਹੈ। ਉਂਝ ਪੰਜਾਬ ਨੇ ਜੋ ਕੀਤਾ, ਉਹ ਨਹੀਂ ਕਰਨਾ ਚਾਹੀਦਾ ਸੀ। ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਡਾ. ਅਸ਼ੋਕ ਤੰਵਰ ਦੀ ਰੈਲੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਤੰਵਰ ਦੀ ਰੈਲੀ ਨਾਲ ਕੋਈ ਫਰਕ ਨਹੀਂ ਪੈਂਦਾ।

Iqbalkaur

This news is Content Editor Iqbalkaur