ਰਾਖੀ ਸਾਵੰਤ ਦੀ ਮੋਦੀ ਨੂੰ ਚਿਤਾਵਨੀ, ਕਿਤੇ ਰਾਹੁਲ ਗਾਂਧੀ ਨਾ ਬਣ ਜਾਵੇ ਪੀ.ਐੱਮ.

07/14/2017 1:32:52 PM

ਨਵੀਂ ਦਿੱਲੀ— ਬਾਲੀਵੁੱਡ ਦੀ ਆਈਟਮ ਗਰਲ ਰਾਖੀ ਸਾਵੰਤ ਹਮੇਸ਼ਾ ਆਪਣੇ ਵਿਵਾਦਪੂਰਨ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਰੀਦ ਰਾਖੀ ਨੇ ਉਨ੍ਹਾਂ ਨੂੰ ਸਲਾਹ ਦੇ ਦਿੱਤੀ। ਰਾਖੀ ਨੇ ਕਿਹਾ ਕਿ ਜੇਕਰ ਦੇਸ ਦੇ ਮੁਸਲਮਾਨ ਭੜਕ ਗਏ ਤਾਂ 2019 'ਚ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਣਗੇ। ਰਾਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਚੰਗੇ ਹੋ ਪਰ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਵਰਗੇ ਲੋਕਾਂ ਕਾਰਨ ਤੁਹਾਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ। ਰਾਖੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਗਊ ਰੱਖਿਆ ਦੇ ਨਾਂ 'ਤੇ ਕਤਲ ਦੀ ਜੋ ਸਮੱਸਿਆਵਾਂ ਚੱਲ ਰਹੀਆਂ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਕਿਤੇ ਅਗਲਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨਾ ਬਣ ਜਾਵੇ।
ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਆਪਣੇ ਇੰਟਰਵਿਊ 'ਚ ਰਾਖੀ ਨੇ ਇਹ ਸਾਰੀਆਂ ਗੱਲਾਂ ਕਹੀਆਂ। ਇਸ ਦੌਰਾਨ ਰਾਖੀ ਨੇ ਯੋਗੀ 'ਤੇ ਜ਼ਿਆਦਾ ਭੜਾਸ ਕੱਢੀ। ਉਸ ਨੇ ਕਿਹਾ ਕਿ ਪਤਾ ਨਹੀਂ ਮੋਦੀ ਜੀ ਨੇ ਕੀ ਦੇਖਿਆ ਕਿ ਇਕ ਚਰਵਾਹੇ ਨੂੰ ਮੁੱਖ ਮੰਤਰੀ ਬਣਾ ਦਿੱਤਾ। ਯੋਗੀ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 'ਤੇ ਵੀ ਤਨਜ਼ ਕਰਦੇ ਹੋਏ ਰਾਖੀ ਨੇ ਕਿਹਾ ਕਿ ਜੇਕਰ ਰਾਤ ਭਰ ਦਾਰੂ ਪਿਓਗੇ ਤਾਂ ਮੈਚ ਕਿੱਥੋਂ ਜਿੱਤੋਗੇ। ਦਰਅਸਲ ਚੈਂਪੀਅਨ ਟਰਾਫੀ ਦੇ ਫਾਈਨਲ 'ਚ ਪਾਕਿਸਤਾਨ ਤੋਂ ਮਿਲੀ ਹਾਰ 'ਤੇ ਰਾਖੀ ਨੇ ਇਹ ਗੱਲ ਕਹੀ।