‘21 ਸੇਂਚੁਰੀ ਆਈਕਨ ਐਵਾਰਡ’ ਨਾਲ ਕੌਮਾਂਤਰੀ ਪੱਧਰ ’ਤੇ ਗੂੰਜਿਆ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਨਾਮ

12/04/2021 11:39:05 AM

ਗਾਜ਼ੀਆਬਾਦ (ਭਾਸ਼ਾ)- ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦਾ ਨਾਮ ‘21 ਸੇਂਚੁਰੀ ਆਈਕਨ ਐਵਾਰਡ’ ਲਈ ਅੰਤਿਮ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਇਹ ਪੁਰਸਕਾਰ ਲੰਡਨ ਸਥਿਤ ਸਕਵਾਇਰ ਵਾਟਰਮੇਲਨ ਕੰਪਨੀ ਦਿੰਦੀ ਹੈ। ਬੀ.ਕੇ.ਯੂ. ਉੱਤਰ ਪ੍ਰਦੇਸ਼ ਦੇ ਉੱਪ ਪ੍ਰਧਾਨ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਰਸਕਾਰ 10 ਦਸੰਬਰ ਨੂੰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਹੌਂਸਲਿਆਂ ਨੂੰ ਸਲਾਮ, ਕਮਜ਼ੋਰੀ ਨੂੰ ਵਰਦਾਨ ਬਣਾ ਲਿਖਿਆ ਸਫ਼ਲਤਾ ਦਾ ਨਵਾਂ ਇਤਿਹਾਸ

ਟਿਕੈਤ ਨੇ ਫ਼ੋਨ ’ਤੇ ਦੱਸਿਆ,‘‘ਮੈਂ ਪੁਰਸਕਾਰ ਲੈਣ ਲਈ ਲੰਡਨ ਨਹੀਂ ਜਾ ਰਿਹਾ ਹਾਂ, ਕਿਉਂਕਿ ਮੈਂ ਪ੍ਰਦਰਸ਼ਨ ’ਚ ਰੁਝਿਆ ਹਾਂ।’’ ਉਨ੍ਹਾਂ ਕਿਹਾ ਕਿ ਉਹ ਉਦੋਂ ਪੁਰਸਕਾਰ ਸਵੀਕਾਰ ਕਰਨਗੇ, ਜੋਂ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ।

ਇਹ ਵੀ ਪੜ੍ਹੋ : CCTV ਕੈਮਰੇ ਲਾਏ ਜਾਣ ਦੇ ਮਾਮਲੇ ’ਚ ਦਿੱਲੀ ਲੰਡਨ, ਪੈਰਿਸ ਤੋਂ ਕਾਫ਼ੀ ਅੱਗੇ : ਕੇਜਰੀਵਾਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha