ਪੂਰੇ ਦੇਸ਼ 'ਚ ਕਿਸਾਨਾਂ ਦੀ ਜਿੱਥੇ-ਜਿੱਥੇ ਸਮੱਸਿਆ ਹੈ, ਇਹ ਅੰਦੋਲਨ ਉਸ ਦਾ ਹੈ : ਰਾਕੇਸ਼ ਟਿਕੈਤ

02/01/2021 4:46:31 PM

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 68 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਹਨ। ਕਿਸਾਨ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ 'ਤੇ ਅੜੇ ਹੋਏ ਹਨ। ਇਸ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਗੱਲਬਾਤ ਨਾਲ ਇਸ ਸਮੱਸਿਆ ਦਾ ਹੱਲ ਕੱਢੇ। ਅਸੀਂ ਗੱਲਬਾਤ ਲਈ ਤਿਆਰ ਹਾਂ। ਕਿਸਾਨ ਮੋਰਚਾ ਦੇ ਜੋ 40 ਸੰਗਠਨਾਂ ਦੀ 40 ਮੈਂਬਰਾਂ ਦੀ ਕਮੇਟੀ ਹੈ, ਉਸ ਨਾਲ ਸਰਕਾਰ ਗੱਲ ਕਰੇ। ਟਿਕੈਤ ਨੇ ਕਿਹਾ ਕਿ ਇਹ ਗੰਨੇ ਦੀ ਕੀਮਤ ਦਾ ਵੀ ਅੰਦੋਲਨ ਹੈ, ਤਿੰਨ ਕਾਨੂੰਨਾਂ ਦਾ ਵੀ ਅੰਦੋਲਨ ਹੈ, ਪੂਰੇ ਦੇਸ਼ 'ਚ ਕਿਸਾਨਾਂ ਦੀ ਜਿੱਥੇ-ਜਿੱਥੇ ਸਮੱਸਿਆ ਹੈ, ਇਹ ਅੰਦੋਲਨ ਉਸ ਦਾ ਹੈ। ਪੁਲਸ ਪ੍ਰਸ਼ਾਸਨ ਨੇ ਪਹਿਲਾਂ ਸਾਡਾ ਜੋ ਸਹਿਯੋਗ ਕੀਤਾ, ਉਸੇ ਸਹਿਯੋਗ ਦੀ ਅਸੀਂ ਉਮੀਦ ਕਰਦੇ ਹਾਂ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਸਰਹੱਦਾਂ 'ਤੇ 2 ਫ਼ਰਵਰੀ ਤੱਕ ਇੰਟਰਨੈੱਟ ਸੇਵਾ ਬੰਦ

ਦਰਅਸਲ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਕਿਸਾਨਾਂ ਦਾ ਹੌਸਲਾ ਟੁੱਟ ਗਿਆ ਸੀ, ਜਿਸ ਕਾਰਨ ਉਹ ਆਪਣੀ-ਆਪਣੀ ਥਾਵਾਂ ’ਤੇ ਪਰਤਣ ਲੱਗੇ। ਗਾਜ਼ੀਪੁਰ ਸਰਹੱਦ ’ਤੇ ਭਾਰਤੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨੀ ਅੰਦੋਲਨ ’ਚ ਮੁੜ ਜਾਨ ਫੂਕਣ ਦਾ ਕੰਮ ਕੀਤਾ। ਉਹ ਧਰਨੇ ਵਾਲੀ ਥਾਂ ’ਤੇ ਹੀ ਰੋਣ ਲੱਗ ਪਏ ਸਨ, ਜਿਸ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਹੋਰ ਥਾਵਾਂ ਤੋਂ ਕਿਸਾਨਾਂ ਇੱਥੇ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਬੋਲੇ- ਕਿਸਾਨ ਸੜਕਾਂ ’ਤੇ ਰੁਲ ਰਿਹੈ, ਕੀ ਪੀ. ਐੱਮ. ਮੋਦੀ ਉਨ੍ਹਾਂ ਨੂੰ ਮਿਲ ਨਹੀਂ ਸਕਦੇ?

DIsha

This news is Content Editor DIsha