ਆਨਲਾਈਨ ''ਰਮੀ'' ਗੇਮ ''ਤੇ ਪਾਬੰਦੀ ਲਾਉਣ ਦੀ ਰਾਜ ਸਭਾ ''ਚ ਉਠੀ ਮੰਗ

09/15/2020 12:27:57 PM

ਨਵੀਂ ਦਿੱਲੀ— ਆਨਲਾਈਨ ਰਮੀ ਗੇਮ 'ਤੇ ਚਿੰਤਾ ਜ਼ਹਾਰ ਕਰਦੇ ਹੋਏ ਰਾਜ ਸਭਾ ਵਿਚ ਮੰਗਲਵਾਰ ਯਾਨੀ ਕਿ ਅੱਜ ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਸ 'ਤੇ ਤੁਰੰਤ ਰੋਕ ਲਾਈ ਜਾਵੇ। ਆਸਾਨੀ ਨਾਲ ਧਨ ਕਮਾਉਣ ਦਾ ਇਹ ਤਰੀਕਾ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾ ਰਿਹਾ ਹੈ। ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਅਤੇ ਕਿਹਾ ਕਿ ਕਾਨੂੰਨ ਮੰਤਰੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। 

ਭਾਜਪਾ ਮੈਂਬਰ ਕੇ. ਸੀ. ਰਾਮ ਮੂਰਤੀ ਨੇ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਆਨਲਾਈਨ ਰਮੀ ਗੇਮ ਦਾ ਰੁਝਾਨ ਵਧ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਬੇਹੱਦ ਲਾਲਚ ਵਾਲੇ ਵਿਗਿਆਪਨ ਦਿੱਤੇ ਜਾਂਦੇ ਹਨ ਅਤੇ ਲੋਕਾਂ ਨੂੰ ਜਾਲ ਵਿਚ ਫਸਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਗਿਰੋਹ ਆਨਲਾਈਨ ਰਮੀ ਨਾਲ ਜੁੜੇ ਹਨ ਅਤੇ ਇਕ ਅਨੁਮਾਨ ਮੁਤਾਬਕ 200 ਕਰੋੜ ਰੁਪਏ ਤੋਂ ਵੱਧ ਦਾ ਧੰਦਾ ਚੱਲ ਰਿਹਾ ਹੈ। ਆਸਾਨੀ ਨਾਲ ਧਨ ਕਮਾਉਣ ਦਾ ਸੁਫ਼ਨਾ ਦਿਖਾ ਕੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਖੋਹ ਲਈ ਜਾਂਦੀ ਹੈ। ਰਾਮ ਮੂਰਤੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹਾਲਾਤ 'ਚ ਇਹ ਖ਼ਤਰਾ ਆਪਣਾ ਦਾਇਰਾ ਵਧਾ ਰਿਹਾ ਹੈ। ਨੌਜਵਾਨ ਦੇ ਭਵਿੱਖ ਨੂੰ ਦੇਖਦਿਆਂ ਇਸ 'ਤੇ ਰੋਕ ਲਾਉਣਾ ਜ਼ਰੂਰੀ ਹੈ।


Tanu

Content Editor

Related News