ਰਾਜ ਸਭਾ 'ਚ ਮਾਰਸ਼ਲ ਆਮ ਬੰਦ ਗਲੇ ਦੇ ਸੂਟ 'ਚ ਨਜ਼ਰ ਆਏ

11/25/2019 1:31:03 PM

ਨਵੀਂ ਦਿੱਲੀ— ਰਾਜ ਸਭਾ 'ਚ ਮਾਰਸ਼ਲ ਸੋਮਵਾਰ ਨੂੰ ਫੌਜ ਵਰਦੀ ਦੀ ਬਜਾਏ ਆਮ ਬੰਦ ਗਲੇ ਦੇ ਸੂਟ 'ਚ ਨਜ਼ਰ ਆਏ ਪਰ ਉਨ੍ਹਾਂ ਦੇ ਸਿਰ 'ਤੇ ਪੱਗੜੀ ਨਹੀਂ ਸੀ। ਪਿਛਲੇ ਸੋਮਵਾਰ ਨੂੰ ਆਸਣ ਨੇੜੇ ਮੌਜੂਦ ਰਹਿਣ ਵਾਲੇ ਦੋਵੇਂ ਮਾਰਸ਼ਲ ਫੌਜ ਵਰਗੀ ਵਰਦੀ ਅਤੇ ਪੀ-ਕੈਪ ਪਾਏ ਹੋਏ ਸਨ। ਨਵੀਂ ਵਰਦੀ ਦੀ ਕੁਝ ਸੰਸਦ ਮੈਂਬਰਾਂ ਅਤੇ ਫੌਜ ਦੇ ਕੁਝ ਸਾਬਕਾ ਅਧਿਕਾਰੀਆਂ ਵਲੋਂ ਆਲੋਚਨਾ ਕੀਤੇ ਜਾਣ ਤੋਂ ਬਾਅਦ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਮਾਰਸ਼ਲਾਂ ਦੇ ਡਰੈੱਸ ਕੋਡ ਦੀ ਸਮੀਖਿਆ ਦੇ ਆਦੇਸ਼ ਦਿੱਤੇ ਸਨ। ਅੱਜ ਯਾਨੀ ਸੋਮਵਾਰ ਨੂੰ ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਆਸਣ ਦੇ ਦੋਹਾਂ ਪਾਸੇ ਖੜ੍ਹੇ ਰਹਿਣ ਵਾਲੇ ਮਾਰਸ਼ਲ ਫੌਜ ਵਰਗੀ ਵਰਦੀ ਦੀ ਬਜਾਏ ਨੀਲੇ ਰੰਗ ਦੇ ਆਮ ਬੰਦ ਗਲੇ ਦੇ ਸੂਟ 'ਚ ਨਜ਼ਰ ਆਏ। ਪਰ ਉਨ੍ਹਾਂ ਦੇ ਸਿਰ 'ਤੇ ਪੱਗੜੀ ਨਹੀਂ ਸੀ।

ਫੌਜ ਵਰਗੀ ਵਰਦੀ ਬਾਰੇ ਰਾਜ ਸਭਾ ਸਕੱਤਰੇਤ ਦੇ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਵਾਲੀ ਵਰਦੀ ਨੂੰ ਲੈ ਕੇ ਖਾਸ ਕਰ ਕੇ ਸਿਰ 'ਤੇ ਪਾਈ ਜਾਣ ਵਾਲੀ ਪੱਗੜੀ ਨੂੰ ਲੈ ਕੇ ਮਾਰਸ਼ਲ ਵੀ ਖੁਸ਼ ਨਹੀਂ ਸਨ। ਇਸ ਲਈ ਵਰਦੀ 'ਚ ਤਬਦੀਲੀ ਕੀਤੀ ਗਈ। ਨਵੀਂ ਵਰਦੀ ਦਾ ਡਿਜ਼ਾਈਨ ਨੈਸ਼ਨਲ ਇੰਸਟੀਚਿਊਟੀ ਆਫ ਡਿਜ਼ਾਈਨ (ਐੱਨ.ਆਈ.ਡੀ.) ਨੇ ਤਿਆਰ ਕੀਤਾ ਸੀ। ਸੂਤਰਾਂ ਨੇ ਇਹ ਵੀ ਕਿਹਾ ਸੀ ਕਿ ਤਿੰਨ ਚਾਰ ਵਿਭਾਗ ਦੇ ਮਾਰਸ਼ਲਾਂ ਦੀ ਵਰਦੀ ਦਾ ਅਧਿਐਨ ਕਰਨ ਤੋਂ ਬਾਅਦ ਉੱਚ ਸਦਨ ਦੇ ਮਾਰਸ਼ਲਾਂ ਦੀ ਨਵੀਂ ਵਰਦੀ ਡਿਜ਼ਾਈਨ ਕੀਤੀ ਗਈ ਸੀ।

DIsha

This news is Content Editor DIsha