ਮੈਗਾ ਫੂਡ ਪ੍ਰਾਜੈਕਟ ਮਾਮਲੇ ''ਤੇ ਸੰਸਦ ''ਚ ਬੋਲੇ ਬੀਬੀ ਬਾਦਲ

11/22/2019 3:16:33 PM

ਨਵੀਂ ਦਿੱਲੀ— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਿਹਾਰ ਅਤੇ ਪੱਛਮੀ ਬੰਗਾਲ 'ਚ ਕਾਫ਼ੀ ਕੱਚਾ ਮਾਲ ਅਤੇ ਪੂਰੀਆਂ ਸੰਭਾਵਨਾਵਾਂ ਹੋਣ ਦੇ ਬਾਵਜੂਦ ਮੈਗਾ ਫੂਡ ਪਾਰਕ ਪ੍ਰਾਜੈਕਟਾਂ ਨੂੰ ਲਾਗੂ ਕਰਨ 'ਚ ਕਾਫ਼ੀ ਕਠਿਨਾਈਆਂ ਆ ਰਹੀਆਂ ਹਨ। ਹਰਸਿਮਰਤ ਨੇ ਰਾਜ ਸਭਾ 'ਚ ਪ੍ਰਸ਼ਨਕਾਲ ਦੌਰਾਨ ਇਕ ਪ੍ਰਸ਼ਨ ਦੇ ਉੱਤਰ 'ਚ ਇਹ ਗੱਲ ਕਹੀ। ਉਨ੍ਹਾਂ ਨੇ ਸਦਨ ਨੂੰ ਸੂਚਿਤ ਕੀਤਾ ਕਿ ਬਿਹਾਰ 'ਚ ਮੌਜੂਦਾ ਸਮੇਂ 'ਚ ਮੈਗਾ ਫੂਡ ਪਾਰਕ ਦੇ ਇਕ ਪ੍ਰਾਜੈਕਟ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਬਿਹਾਰ ਅਤੇ ਪੱਛਮੀ ਬੰਗਾਲ ਅਜਿਹੇ ਰਾਜ ਹਨ, ਜਿੱਥੇ ਕਾਫ਼ੀ ਕੱਚਾ ਮਾਲ ਅਤੇ ਪੂਰੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਦੇ ਬਾਵਜੂਦ ਇਨ੍ਹਾਂ ਰਾਜਾਂ 'ਚ ਮੈਗਾ ਫੂਡ ਪਾਰਕ ਪ੍ਰਾਜੈਕਟਾਂ ਨੂੰ ਲਾਗੂ ਕਰਨ 'ਚ ਕਾਫ਼ੀ ਕਠਿਨਾਈ ਆ ਰਹੀ ਹੈ। ਉਨ੍ਹਾਂ ਨੇ ਇਹ ਗੱਲ ਰਾਜਦ ਦੇ ਮਨੋਜ ਕੁਮਾਰ ਝਾਅ ਵਲੋਂ ਪ੍ਰਸ਼ਨ 'ਚ ਇਹ ਗੱਲ ਪੁੱਛੇ ਜਾਣ 'ਤੇ ਕਹੀ ਕਿ ਮੌਜੂਦਾ ਸਮੇਂ 'ਚ ਬਿਹਾਰ ਰਾਜ 'ਚ ਮੈਗਾ ਫੂਡ ਪਾਰਕ ਦੀਆਂ ਕਿੰਨੀਆਂ ਯੋਜਨਾਵਾਂ ਚੱਲ ਰਹੀਆਂ ਹਨ?

DIsha

This news is Content Editor DIsha