ਧਰਨੇ ’ਤੇ ਬੈਠੇ ਸੰਸਦ ਮੈਂਬਰਾਂ ਲਈ ਚਾਹ ਲੈ ਕੇ ਪੁੱਜੇ ਉੱਪ ਚੇਅਰਮੈਨ, PM ਮੋਦੀ ਨੇ ਕੀਤੀ ਤਾਰੀਫ਼

09/22/2020 10:32:53 AM

ਨਵੀਂ ਦਿੱਲੀ— ਖੇਤੀ ਬਿੱਲ ’ਤੇ ਚਰਚਾ ਦੌਰਾਨ ਹੰਗਾਮਾ ਕਰਨ ’ਤੇ ਰਾਜ ਸਭਾ ਦੇ ਸਾਰੇ 8 ਮੁਅੱਤਲ ਸੰਸਦ ਮੈਂਬਰਾਂ ਨੇ ਪੂਰੀ ਰਾਤ ਪ੍ਰਦਰਸ਼ਨ ਕੀਤਾ। ਸੰਸਦ ਕੰਪਲੈਕਸ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਸਾਰੇ ਮੁਅੱਤਲ ਸੰਸਦ ਮੈਂਬਰ ਡਟੇ ਹੋਏ ਹਨ। ਮੰਗਲਵਾਰ ਯਾਨੀ ਕਿ ਅੱਜ ਸਵੇਰੇ ਰਾਜ ਸਭਾ ਦੇ ਉੱਪ ਚੇਅਰਮੈਨ ਹਰੀਵੰਸ਼ ਸੰਸਦ ਕੰਪਲੈਕਸ ਪੁੱਜੇ ਹਨ। ਉਹ ਮੁਅੱਤਲ ਸੰਸਦ ਮੈਂਬਰਾਂ ਲਈ ਚਾਹ ਲੈ ਕੇ ਪਹੁੰਚੇ। 

ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਪ ਚੇਅਰਮੈਨ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ ਕਿ ਜਿਨ੍ਹਾਂ ਸੰਸਦ ਮੈਂਬਰਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਅਤੇ ਅਪਮਾਨ ਕੀਤਾ। ਹੁਣ ਧਰਨੇ ’ਤੇ ਬੈਠ ਗਏ ਹਨ। ਉਨ੍ਹਾਂ ਨੂੰ ਹੀ ਹਰੀਵੰਸ਼ ਜੀ ਚਾਹ ਦੇਣ ਲਈ ਪਹੁੰਚ ਗਏ। ਇਹ ਉਨ੍ਹਾਂ ਦੇ ਵੱਡੇ ਦਿਲ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਮੋਦੀ ਬੋਲੇ ਕਿ ਇਹ ਉਨ੍ਹਾਂ ਦੀ ਮਹਾਨਤਾ ਨੂੰ ਵਿਖਾਉਂਦਾ ਹੈ, ਪੂਰੇ ਦੇਸ਼ ਨਾਲ ਮੈਂ ਵੀ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। 

ਇਹ ਵੀ ਪੜ੍ਹੋ: ਖੇਤੀ ਬਿੱਲ ਖ਼ਿਲਾਫ਼ ਵਿਰੋਧ ਧਿਰ ਦਾ ਸੰਸਦ ਭਵਨ ਕੰਪਲੈਕਸ ’ਚ ਧਰਨਾ

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਰਾਜ ਸਭਾ ਵਿਚ ਜਦੋਂ ਕਿਸਾਨਾਂ ਨਾਲ ਜੁੜੇ ਖੇਤੀ ਬਿੱਲ ਪੇਸ਼ ਕੀਤਾ ਜਾ ਰਿਹਾ ਸੀ ਤਾਂ ਚੇਅਰ ’ਤੇ ਉੱਪ ਚੇਅਰਮੈਨ ਹਰੀਵੰਸ਼ ਬੈਠੇ ਸਨ। ਇਸ ਦੌਰਾਨ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ ਅਤੇ ਰੂਲ ਬੁੱਕ ਪਾੜ ਦਿੱਤੀ। ਇਸ ਦੇ ਨਾਲ ਹੀ ਮਾਈਕ ਨੂੰ ਤੋੜ ਦਿੱਤਾ। ਹਾਲਾਂਕਿ ਆਵਾਜ਼ ਮਤ ਨਾਲ ਖੇਤੀ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਸੀ। ਐਤਵਾਰ ਨੂੰ ਹੋਏ ਹੰਗਾਮੇ ’ਤੇ ਰਾਜ ਸਭਾ ਦੇ ਉੱਪ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਸਖਤ ਐਕਸ਼ਨ ਲੈਂਦੇ ਹੋਏ ਡੇਰੇਕ ਓ ਬਰਾਇਨ, ਸੰਜੇ ਸਿੰਘ, ਰਾਜੀਵ ਸਾਟਵ, ਕੇ. ਕੇ. ਰਾਗੇਸ਼, ਰਿਪੁਨ ਬੋਰਾ, ਡੋਲਾ ਸੇਨ ਅਤੇ ਏ. ਕਰੀਮ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਾਰੇ ਮੁਅੱਤਲ ਸੰਸਦ ਮੈਂਬਰ ਧਰਨੇ ’ਤੇ ਬੈਠ ਗਏ ਹਨ। 

ਇਹ ਵੀ ਪੜ੍ਹੋ: ਕੱਲ ਹੋਏ ਹੰਗਾਮੇ ’ਤੇ ਰਾਜ ਸਭਾ ਚੇਅਰਮੈਨ ਨਾਇਡੂ ਨਾਰਾਜ਼, 8 ਸੰਸਦ ਮੈਂਬਰ ਕੀਤੇ ਮੁਅੱਤਲ

ਧਰਨਾ ਪ੍ਰਦਰਸ਼ਨ ਪੂਰੀ ਰਾਤ ਚੱਲਿਆ ਅਤੇ ਸੰਸਦ ਮੈਂਬਰ, ਸੰਸਦ ਕੰਪਲੈਕਸ ’ਚ ਡਟੇ ਹੋਏ ਹਨ। ਮੁਅੱਤਲ ਸੰਸਦ ਮੈਂਬਰਾਂ ਨੂੰ ਮਿਲਣ ਉੱਪ ਚੇਅਰਮੈਨ ਹਰੀਵੰਸ਼ ਪੁੱਜੇ। ਚਾਹ ਲੈ ਕੇ ਪੁੱਜੇ ਉੱਪ ਚੇਅਰਮੈਨ ਹਰੀਵੰਸ਼ ਨੂੰ ਸੰਜੇ ਸਿੰਘ ਨੇ ਕਿਹਾ ਕਿ ਇਹ ਵਿਅਕਤੀਗਤ ਰਿਸ਼ਤੇ ਨਿਭਾਉਣ ਦਾ ਸਵਾਲ ਨਹੀਂ ਹੈ। ਇੱਥੇ ਅਸੀਂ ਕਿਸਾਨਾਂ ਲਈ ਬੈਠੇ ਹੋਏ ਹਾਂ। ਕਿਸਾਨਾਂ ਨਾਲ ਧੋਖਾ ਹੋਇਆ ਹੈ, ਇਹ ਪੂਰੇ ਦੇਸ਼ ਨੇ ਦੇਖਿਆ ਹੈ। 

Tanu

This news is Content Editor Tanu