ਸੰਸਦ ’ਚ ਵਿਰੋਧੀ ਧਿਰ ਦਾ ਹੰਗਾਮਾ, ਲੋਕ ਸਭਾ, ਰਾਜ ਸਭਾ 2 ਵਜੇ ਤੱਕ ਲਈ ਮੁਲਤਵੀ

07/22/2021 12:40:16 PM

ਨਵੀਂ ਦਿੱਲੀ— ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹੈ ਹੈ। ਸੰਸਦ ਦੇ ਦੋਹਾਂ ਸੈਸ਼ਨਾਂ ’ਚ ਖੇਤੀ ਕਾਨੂੰਨਾਂ ਅਤੇ ਪੇਗਾਸਸ ਜਾਸੂਸੀ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ। ਜਿਸ ਕਾਰਨ ਸੰਸਦ ਦੇ ਦੋਹਾਂ ਸਦਨਾਂ 2 ਵਜੇ ਤੱਕ ਲਈ ਮੁਲਵਤੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ। 

ਦੁਪਹਿਰ 12 ਵਜੇ ਜਿਵੇਂ ਹੀ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਉੱਪ ਸਭਾਪਤੀ ਹਰੀਵੰਸ਼ ਨੇ ਪ੍ਰਸ਼ਨਕਾਲ ਲਈ ਮੈਂਬਰਾਂ ਦੇ ਨਾਂ ਪੁਕਾਰੇ ਪਰ ਵਿਰੋਧੀ ਧਿਰ ਦਾ ਹੰਗਾਮਾ ਸ਼ੁਰੂ ਹੋ ਗਿਆ। ਉੱਪ ਸਭਾਪਤੀ ਨੇ ਕਿਹਾ ਕਿ ਪ੍ਰਸ਼ਨਕਾਲ ਮੈਂਬਰਾਂ ਦੇ ਸਵਾਲ ਲਈ ਹੈ। ਸਵਾਲ-ਜਵਾਬ ਮੈਂਬਰਾਂ ਲਈ ਬਹੁਤ ਮਹੱਤਵਪੂਰਨ ਹੈ। ਆਪਣੀਆਂ-ਆਪਣੀਆਂ ਥਾਵਾਂ ’ਤੇ ਜਾਓ। ਇਸ ਦੇ ਬਾਵਜੂਦ ਵੀ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ। ਸਦਨ ’ਚ ਹੰਗਾਮਾ ਨਾ ਰੁੱਕਦਾ ਵੇਖ ਕੇ ਉੱਪ ਸਭਾਪਤੀ ਨੇ ਸਦਨ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਓਧਰ ਲੋਕ ਸਭਾ ’ਚ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਵੀ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। 

Tanu

This news is Content Editor Tanu