ਭਾਰਤ-ਚੀਨ ਸਰਹੱਦ ਮੁੱਦੇ ''ਤੇ ਕੱਲ ਰਾਜਸਭਾ ''ਚ ਬਿਆਨ ਦੇਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ

09/16/2020 9:23:29 PM

ਨਵੀਂ ਦਿੱਲੀ : ਲੱਦਾਖ 'ਚ ਭਾਰਤ ਅਤੇ ਚੀਨ ਵਿਚਾਲੇ ਐੱਲ.ਏ.ਸੀ. 'ਤੇ ਜਾਰੀ ਵਿਵਾਦ ਵਿਚਾਲੇ ਰੱਖਿਆ ਮੰਤਰੀ  ਰਾਜਨਾਥ ਸਿੰਘ ਵੀਰਵਾਰ ਨੂੰ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਸਰਕਾਰ ਨੇ ਆਖ਼ਿਰਕਾਰ ਸੰਸਦ ਦੇ ਉਸ ਸੈਸ਼ਨ 'ਚ ਸਪੱਸ਼ਟੀਕਰਨ ਦੇਣ 'ਤੇ ਸਹਿਮਤੀ ਜਤਾਈ ਹੈ, ਜਿਸ 'ਚ ਬੇਹੱਦ ਘੱਟ ਚਰਚਾ ਹੋਣ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਰੱਖਿਆ ਮੰਤਰੀ ਦੁਪਹਿਰ ਨੂੰ ਰਾਜ ਸਭਾ 'ਚ ਚੀਨ ਦੇ ਐੱਲ.ਏ.ਸੀ. 'ਤੇ ਭੜਕਾਊ ਕਦਮਾਂ ਅਤੇ ਇਸ ਨੂੰ ਲੈ ਕੇ ਭਾਰਤ ਵਲੋਂ ਕੀਤੇ ਗਏ ਉਪਰਾਲਿਆਂ ਬਾਰੇ ਬੋਲ ਸਕਦੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਸੰਸਦ ਦੇ ਹੇਠਲੇ ਸਦਨ ਯਾਨੀ ਲੋਕਸਭਾ 'ਚ ਲੱਦਾਖ ਮਾਮਲੇ ਨੂੰ ਲੈ ਕੇ ਸਰਹੱਦ 'ਤੇ ਬਣੇ ਤਣਾਅ ਬਾਰੇ ਬਿਆਨ ਦਿੱਤਾ ਸੀ।

ਰੱਖਿਆ ਮੰਤਰੀ ਨੇ ਕਿਹਾ ਸੀ, ਸਰਕਾਰ ਦੀਆਂ ਵੱਖ-ਵੱਖ ਖੁਫੀਆ ਏਜੰਸੀਆਂ ਵਿਚਾਲੇ ਤਾਲਮੇਲ ਦਾ ਇਕ ਵੇਰਵਾ ਅਤੇ ਸਮਾਂ ਪ੍ਰੀਖਣ ਤੰਤਰ ਹੈ, ਜਿਸ 'ਚ ਕੇਂਦਰੀ ਪੁਲਸ ਬਲ ਅਤੇ ਤਿੰਨਾਂ ਹਥਿਆਰਬੰਦ ਬਲਾਂ ਦੀਆਂ ਖੁਫੀਆ ਏਜੰਸੀਆਂ ਸ਼ਾਮਲ ਹਨ। ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ ਲੱਦਾਖ ਦਾ ਦੌਰਾ ਕਰ ਸਾਡੇ ਬਹਾਦਰ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਇਹ ਸੁਨੇਹਾ ਵੀ ਦਿੱਤਾ ਸੀ ਕਿ ਸਾਰੇ ਦੇਸ਼ ਵਾਸੀ ਆਪਣੇ ਵੀਰ ਜਵਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ, 'ਮੈਂ ਵੀ ਲੱਦਾਖ ਜਾ ਕੇ ਆਪਣੇ ਸ਼ੂਰਵੀਰਾਂ ਦੇ ਨਾਲ ਕੁੱਝ ਸਮਾਂ ਬਤੀਤ ਕੀਤਾ ਹੈ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਦੇ ਬੇਮਿਸਾਲ ਹਿੰਮਤ ਅਤੇ ਬਹਾਦਰੀ ਨੂੰ ਮਹਿਸੂਸ ਕੀਤਾ ਹੈ। ਅਪ੍ਰੈਲ ਤੋਂ ਪੂਰਬੀ ਲੱਦਾਖ ਦੀ ਸਰਹੱਦ 'ਤੇ ਚੀਨ ਦੀਆਂ ਫੌਜਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਲੜਾਈ ਸਾਮੱਗਰੀ 'ਚ ਵਾਧਾ ਦੇਖਿਆ। ਮਈ ਮਹੀਨੇ ਦੇ ਸ਼ੁਰੂਆਤ 'ਚ ਚੀਨ ਨੇ ਗਲਵਾਨ ਘਾਟੀ ਖੇਤਰ 'ਚ ਸਾਡੀ ਟਰੂਪਸ ਦੇ ਨਾਰਮਲ, ਪਾਰੰਪਰਕ ਗਸ਼ਤ ਪੈਟਰਨ 'ਚ ਨਿਯਮ ਸ਼ੁਰੂ ਕੀਤਾ ਜਿਸਦੇ ਕਾਰਨ ਫੇਸ-ਆਫ ਦੀ ਹਾਲਤ ਪੈਦਾ ਹੋਈ।'

Inder Prajapati

This news is Content Editor Inder Prajapati