ਰਾਜਨਾਥ ਨੇ ਆਮਿਰ ਖਾਨ ਨੂੰ ਦਿੱਤਾ ਕਰਾਰ ਜਵਾਬ

11/26/2015 4:38:01 PM


ਨਵੀਂ ਦਿੱਲੀ— ਅਭਿਨੇਤਾ ਆਮਿਰ ਖਾਨ ''ਤੇ ਵਾਰ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਅਪਮਾਨ ਅਤੇ ਭੇਦਭਾਵ ਦਾ ਸਾਹਮਣਾ ਕਰਨ ਦੇ ਬਾਵਜੂਦ ਡਾ. ਅੰਬੇਡਕਰ ਨੇ ਕਦੇ ਵੀ ਦੇਸ਼ ਛੱਡ ਕੇ ਜਾਣ ਬਾਰੇ ਨਹੀਂ ਸੋਚਿਆ। ਰਾਜਨਾਥ ਸੰਵਿਧਾਨ ਪ੍ਰਤੀ ਵਚਨਬੱਧਤਾ ''ਤੇ ਲੋਕ ਸਭਾ ''ਚ ਚਰਚਾ ਕਰ ਰਹੇ ਸਨ।
ਰਾਜਨਾਥ ਨੇ ਕਿਹਾ ਕਿ ਹਾਲਾਂਕਿ ਡਾ. ਅੰਬੇਡਕਰ ਆਪਣੇ ਨਾਲ ਕੀਤੇ ਗਏ ਵਰਤਾਅ ਤੋਂ ਦੁਖੀ ਸਨ। ਉਨ੍ਹਾਂ ਨੇ ਕਦੇ ਵੀ ਭਾਰਤ ਛੱਡਣ ਕੇ ਕਿਸੇ ਹੋਰ ਦੇਸ਼ ਜਾਣ ਬਾਰੇ ਨਹੀਂ ਸੋਚਿਆ। ਕਾਂਗਰਸ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਨ੍ਹਾਂ ਦੀ ਇਸ ਟਿੱਪਣੀ ''ਤੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ। 
ਸਿੰਘ ਦੀਆਂ ਟਿੱਪਣੀਆਂ ਆਮਿਰ ਖਾਨ ਦੇ ਉਸ ਬਿਆਨ ਦੇ ਸੰਦਰਭ ''ਚ ਦੇਖੀਆਂ ਗਈਆਂ, ਜਿਨ੍ਹਾਂ ''ਤੇ ਪਿਛਲੇ ਦਿਨੀਂ ਵਿਵਾਦ ਖੜ੍ਹਾ ਹੋ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਆਮਿਰ ਦਾ ਜ਼ਿਕਰ ਨਹੀਂ ਕੀਤਾ। 
ਆਮਿਰ ਖਾਨ ਨੇ ਇਕ ਬਿਆਨ ''ਚ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਸੀ ਅਤੇ ਦੇਸ਼ ਛੱਡ ਕੇ ਜਾਣ ਬਾਰੇ ਸੋਚ ਰਹੀ ਸੀ। ਆਮਿਰ ਨੇ ਬਾਅਦ ਵਿਚ ਸਪੱਸ਼ਟ ਕੀਤਾ ਕਿ ਉਹ ਜਾਂ ਉਨ੍ਹਾਂ ਦਾ ਪਰਿਵਾਰ ਕਦੇ ਭਾਰਤ ਛੱਡ ਕੇ ਨਹੀਂ ਜਾਵੇਗਾ। ਸੰਸਦ ਦੇ ਦੋਹਾਂ ਸਦਨਾਂ ਵਿਚ ਅੱਜ ਦੇ ਹੀ ਦਿਨ 1949 ''ਚ ਸੰਵਿਧਾਨ ਸਭਾ ਵਲੋਂ ਸੰਵਿਧਾਨ ਨੂੰ ਅੰਗੀਕਾਰ ਕੀਤੇ ਜਾਣ ਦੀ ਵਰ੍ਹੇਗੰਢ ਦੇ ਮੌਕੇ ''ਤੇ ਦੋ ਦਿਨ ਦੇ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ ਹੈ।

Tanu

This news is News Editor Tanu