11 ਅਪ੍ਰੈਲ ਤੋਂ 4 ਦਿਨਾਂ ਲਈ ਅਮਰੀਕਾ ਦੌਰੇ ''ਤੇ ਜਾਣਗੇ ਰਾਜਨਾਥ ਸਿੰਘ

04/09/2022 1:56:12 AM

ਨੈਸ਼ਨਲ ਡੈਸਕ-ਰੱਖਿਆ ਮੰਤਰੀ ਰਾਜਨਾਥ ਸਿੰਘ ਮੁੱਖ ਤੌਰ 'ਤੇ ਭਾਰਤ-ਅਮਰੀਕਾ 'ਟੂ ਪਲੱਸ ਟੂ' ਮੰਤਰੀ ਪੱਧਰੀ ਗੱਲਬਾਤ ਦੇ ਚੌਥੇ ਐਡੀਸ਼ਨ 'ਚ ਹਿੱਸਾ ਲੈਣ ਲਈ 11 ਅਪ੍ਰੈਲ ਤੋਂ ਅਮਰੀਕਾ ਦੀ ਚਾਰ ਦਿਨੀਂ ਯਾਤਰਾ 'ਤੇ ਜਾਣਗੇ। ਰੱਖਿਆ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਿੰਘ ਵਾਸ਼ਿੰਗਟਨ ਡੀ.ਸੀ. ਦੀ ਆਪਣੀ ਯਾਤਰਾ ਤੋਂ ਬਾਅਦ ਹਵਾਈ ਸਥਿਤ ਅਮਰੀਕੀ ਹਿੰਦ-ਪ੍ਰਸ਼ਾਂਤ ਕਮਾਨ ਹੈੱਡਕੁਆਰਟਰ ਦਾ ਵੀ ਦੌਰਾ ਕਰਨਗੇ।

ਇਹ ਵੀ ਪੜ੍ਹੋ : ਰੂਸ ਨੇ 228 ਆਸਟ੍ਰੇਲੀਆਈ ਨਾਗਰਿਕਾਂ ’ਤੇ ਲਗਾਈ ਪਾਬੰਦੀ

ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ 11 ਅਪ੍ਰੈਲ ਨੂੰ ਵਾਸ਼ਿੰਗਟਨ 'ਚ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ 'ਟੂ ਪਲੱਸ ਟੂ' ਗੱਲਬਾਤ ਕਰਨਗੇ। ਰੱਖਿਆ ਮੰਤਰਾਲਾ ਦੇ ਬਿਆਨ 'ਚ ਕਿਹਾ ਕਿ ਸਿੰਘ 11 ਤੋਂ 14 ਅਪ੍ਰੈਲ ਤੱਕ ਅਮਰੀਕਾ ਦਾ ਦੌਰਾ ਕਰਨਗੇ। ਇਸ 'ਚ ਕਿਹਾ ਗਿਆ ਹੈ ਕਿ 'ਟੂ ਪਲੱਸ ਟੂ' ਗੱਲਬਾਤ 'ਚ ਵੱਖ-ਵੱਖ ਖੇਤਰਾਂ 'ਚ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਟਵਿੱਟਰ 'ਤੇ ਰੂਸ ਨੇ ਮੁੜ ਲਾਇਆ 50 ਹਜ਼ਾਰ ਡਾਲਰ ਦਾ ਜੁਰਮਾਨਾ

ਮੰਤਰਾਲਾ ਨੇ ਕਿਹਾ ਕਿ ਸਿੰਘ ਵੱਖ ਤੋਂ ਪੈਂਟਾਗਨ 'ਚ ਅਮਰੀਕੀ ਰੱਖਿਆ ਮੰਤਰੀ ਆਸਟਿਨ ਨੂੰ ਮਿਲਣਗੇ ਅਤੇ ਰੱਖਿਆ ਉਦਯੋਗਿਕ ਸਹਿਯੋਗ ਅਤੇ ਫੌਜੀ ਗੱਲਬਾਤ ਰਾਹੀਂ ਸਮਰੱਥਾ ਨਿਰਮਾਣ ਸਮੇਤ ਰੱਖਿਆ ਸਹਿਯੋਗ 'ਤੇ ਚਰਚਾ ਕਰਨਗੇ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਜੈਸ਼ੰਕਰ 11 ਤੋਂ 12 ਅਪ੍ਰੈਲ ਤੱਕ ਅਮਰੀਕਾ ਦਾ ਦੌਰਾ ਕਰਨਗੇ। ਗੱਲਬਾਤ ਦੇ ਚੌਥੇ ਐਡੀਸ਼ਨ 'ਚ ਯੂਕ੍ਰੇਨ ਦੀ ਸਥਿਤੀ 'ਤੇ ਚਰਚਾ ਹੋਣ ਦੀ ਉਮੀਦ ਹੈ। ਬਾਗਚੀ ਨੇ ਕਿਹਾ ਕਿ ਗੱਲਬਾਤ ਦੌਰਾਨ ਦੋਵੇਂ ਦੇਸ਼ ਮਹੱਤਵਪੂਰਨ ਖੇਤਰਾਂ 'ਚ ਆਪਣੇ ਸੰਬੰਧਾਂ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ।

ਇਹ ਵੀ ਪੜ੍ਹੋ : ਦੁਬਈ ਤੋਂ ਸਾਢੇ 3 ਕਿਲੋ ਸੋਨਾ ਸਮੱਗਲਿੰਗ ਕਰਨ ਦੇ ਦੋਸ਼ ’ਚ 2 ਗ੍ਰਿਫਤਾਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar