ਜੇ.ਐੱਨ.ਯੂ. ਮਾਮਲਾ: ਭਾਰਤ ਵਿਰੋਧੀ ਗਤੀਵਿਧੀਆਂ ਨਹੀਂ ਕੀਤੀ ਜਾਣਗੀਆਂ ਬਰਦਾਸ਼ਤ- ਰਾਜਨਾਥ

02/12/2016 1:14:51 PM

ਨਵੀਂ ਦਿੱਲੀ— ਜੇ.ਐੱਨ.ਯੂ. ਕੰਪਲੈਕਸ ''ਚ ਇਕ ਆਯੋਜਨਾ ਦੌਰਾਨ ਕਥਿਤ ਭਾਰਤ ਵਿਰੋਧੀ ਨਾਅਰੇਬਾਜ਼ੀ ''ਚ ਸ਼ਾਮਲ ਰਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਚਿਤਾਵਨੀ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀ ਜਾਣਗੀਆਂ। ਸਿੰਘ ਨੇ ਦੱਸਿਆ,''''ਜੇਕਰ ਕੋਈ ਵੀ ਭਾਰਤ ਵਿਰੋਧੀ ਨਾਅਰੇ ਲਗਾਉਂਦਾ ਹੈ, ਦੇਸ਼ ਦੀ ਏਕਤਾ ਅਤੇ ਅਖੰਡਤਾ ''ਤੇ ਸਵਾਲ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।'''' ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਪੁਲਸ ਨੂੰ ਕਿਹਾ ਹੈ ਕਿ ਉਹ ਹਾਲ ਹੀ ''ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਕੰਪਲੈਕਸ ''ਚ ਭਾਰਤ ਵਿਰੋਧੀ ਗਤੀਵਿਧੀਆਂ ''ਚ ਕਥਿਤ ਤੌਰ ''ਤੇ ਸ਼ਾਮਲ ਰਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਦਮ ਚੁੱਕੇ।
ਮੰਗਲਵਾਰ ਨੂੰ ਜੇ.ਐੱਨ.ਯੂ. ਕੰਪਲੈਕਸ ''ਚ ਵਿਦਿਆਰਥੀਆਂ ਦੇ ਇਕ ਸਮੂਹ ਨੇ ਇਕ ਸਮਾਰੋਹ ਆਯੋਜਿਤ ਕੀਤਾ ਸੀ ਅਤੇ ਸੰਸਦ ''ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦਾ ਸਾਲ 2013 ''ਚ ਫਾਂਸੀ ਦਿੱਤੇ ਜਾਣ ਦੇ ਮੁੱਦੇ ''ਤੇ ਸਰਕਾਰ ਅਤੇ ਦੇਸ਼ ਦੇ ਖਿਲਾਫ ਕਥਿਤ ਤੌਰ ''ਤੇ ਨਾਅਰੇ ਲੱਗ ਗਏ ਸਨ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਸਮਾਰੋਹ ਦੇ ਆਯੋਜਨ ਦੀ ਮਨਜ਼ੂਰੀ ਰੱਦ ਕੀਤੀ ਜਾਣ ਦੇ ਬਾਵਜੂਦ ਇਹ ਆਯੋਜਨ ਕੀਤਾ ਗਿਆ ਸੀ। ਇਹ ਮਨਜ਼ੂਰੀ ਏ.ਬੀ.ਵੀ.ਪੀ. ਦੇ ਮੈਂਬਰਾਂ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਰੱਦ ਕੀਤੀ ਗਈ ਸੀ। ਏ.ਬੀ.ਵੀ.ਪੀ. ਮੈਂਬਰਾਂ ਨੇ ਇਸ ਆਯੋਜਨ ਨੂੰ ਰਾਸ਼ਟ ਵਿਰੋਧੀ ਕਰਾਰ ਦਿੱਤਾ ਸੀ। ਭਾਜਪਾ ਸੰਸਦ ਮੈਂਬਰ ਮਹੇਸ਼ ਗਿਰੀ ਅਤੇ ਏ.ਬੀ.ਵੀ.ਪੀ. ਦੀਆਂ ਸ਼ਿਕਾਇਤਾਂ ਤੋਂ ਬਾਅਦ ਦਿੱਲੀ ਪੁਲਸ ਨੇ ਵੀਰਵਾਰ ਨੂੰ ਇਸ ਸਮਾਰੋਹ ''ਚ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਹੈ।

Disha

This news is News Editor Disha