ਰਾਜਨਾਥ ਸਿੰਘ ਨੇ ਝਾਰਖੰਡ ਦੇ ਮਾਂ ਭਦਰਕਾਲੀ ਮੰਦਰ ''ਚ ਕੀਤੀ ਪੂਜਾ (ਦੇਖੋ ਤਸਵੀਰਾਂ)

03/15/2024 6:01:26 PM

ਚਤਰਾ (ਝਾਰਖੰਡ), (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਇੱਥੇ ਇਟਖੋਰੀ ਸਥਿਤ ਮਾਂ ਭਦਰਕਾਲੀ ਮੰਦਰ ਵਿਚ ਪੂਜਾ ਕੀਤੀ। ਰਾਂਚੀ ਪਹੁੰਚਣ ਤੋਂ ਤੁਰੰਤ ਬਾਅਦ ਸਿੰਘ ਹੈਲੀਕਾਪਟਰ ਰਾਹੀਂ ਸਿੱਧਾ ਮੰਦਰ ਪਹੁੰਚੇ। ਮਾਂ ਭਦਰਕਾਲੀ ਮੰਦਰ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਲਗਭਗ 160 ਕਿਲੋਮੀਟਰ ਦੂਰ ਸਥਿਤ ਹੈ। 

ਇਟਖੋਰੀ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਅਯੁੱਧਿਆ ਵਿੱਚ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਦੇ ਨਾਲ ਹੀ ਹੁਣ ਭਾਰਤ ਵਿੱਚ ਰਾਮ ਰਾਜ ਦੀ ਸਥਾਪਨਾ ਹੋਵੇਗੀ... ਰਾਮ ਲੱਲਾ ਤੰਬੂ ਤੋਂ ਆਪਣੇ ਮਹਿਲ ਵਿੱਚ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦੇ ਆਧਾਰ 'ਤੇ ਉਨ੍ਹਾਂ ਦੀ ਅਗਵਾਈ 'ਚ ਭਾਰਤ 'ਵਿਸ਼ਵਗੁਰੂ' ਬਣੇਗਾ ਅਤੇ ਪ੍ਰਮਾਤਮਾ ਦੀ ਇੱਛਾ ਹੈ ਕਿ ਉਹ ਤੀਜੀ ਵਾਰ ਹੀ ਨਹੀਂ ਚੌਥੀ ਵਾਰ ਵੀ ਪ੍ਰਧਾਨ ਮੰਤਰੀ ਬਣੇ ਰਹਿਣ।

ਉਨ੍ਹਾਂ ਸੀ.ਏ.ਏ. ਬਾਰੇ ਕਿਹਾ ਕਿ ਹਿੰਦੂ, ਸਿੱਖ, ਈਸਾਈ ਅਤੇ ਪਾਰਸੀ ਸਮੇਤ ਘੱਟ ਗਿਣਤੀਆਂ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਧਾਰਮਿਕ ਅੱਤਿਆਚਾਰ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਸ਼ਰਨ ਲਈ ਭਾਰਤ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਕੀਤਾ ਹੈ...ਇਸ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਫਿਰਕੂ ਕਰਾਰ ਦਿੱਤਾ ਗਿਆ ਸੀ। 

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ 'ਤੇ ਚੁਟਕੀ ਲੈਂਦਿਆਂ ਸਿੰਘ ਨੇ ਕਿਹਾ ਕਿ ਇਹ ਭਾਰਤ ਦੇ ਇਤਿਹਾਸ 'ਚ ਬੇਮਿਸਾਲ ਘਟਨਾ ਹੈ ਕਿ ਇੱਕ ਮੁੱਖ ਮੰਤਰੀ ਲਾਪਤਾ ਹੋ ਗਿਆ ਪਰ ਹੁਣ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਸਲਾਖਾਂ ਪਿੱਛੇ ਹੈ। ਸਿੰਘ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਦੇ ਉਲਟ ਕੋਈ ਵੀ ਭ੍ਰਿਸ਼ਟਾਚਾਰ ਨੂੰ ਲੈ ਕੇ ਭਾਜਪਾ ਸਰਕਾਰ 'ਤੇ ਉਂਗਲ ਨਹੀਂ ਚੁੱਕ ਸਕਦਾ।

Rakesh

This news is Content Editor Rakesh