ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਆਰਥਿਕ ਮਦਦ 'ਚ ਹੋਵੇਗਾ 4 ਗੁਣਾ ਵਾਧਾ : ਰਾਜਨਾਥ ਸਿੰਘ

10/05/2019 5:56:56 PM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਦੀ ਲੰਬੇ ਸਮੇਂ ਤੋਂ ਉੱਠ ਰਹੀ ਮੰਗ ਨੂੰ ਸਵੀਕਾਰ ਕਰਦੇ ਹੋਏ ਯੁੱਧ 'ਚ ਪ੍ਰਭਾਵਿਤ ਫੌਜੀਆਂ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਨੂੰ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਅਜਿਹੀਆਂ ਫੌਜੀਆਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਦੀ ਬਜਾਏ 8 ਲੱਖ ਰੁਪਏ ਦੀ ਮਦਦ ਮਿਲੇਗੀ। ਯਾਨੀ ਕਿ ਮਦਦ ਰਾਸ਼ੀ 'ਚ 4 ਗੁਣਾ ਵਾਧਾ ਕਰ ਦਿੱਤਾ ਹੈ। ਇਹ ਮਦਦ ਪੈਨਸ਼ਨ, ਫੌਜ ਦਾ ਸਮੂਹਕ ਬੀਮਾ, ਫੌਜ ਕਲਿਆਣ ਫੰਡ ਅਤੇ ਮੁਆਵਜ਼ਾ ਰਾਸ਼ੀ ਤੋਂ ਇਲਾਵਾ ਦਿੱਤੀ ਜਾਂਦੀ ਹੈ।

ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਆਰਥਿਕ ਸਹਿਯੋਗ ਯੁੱਧ ਪ੍ਰਭਾਵਿਤ ਲਈ ਬਣਾਏ ਸੈਨਿਕ ਕਲਿਆਣ ਫੰਡ (ਏ.ਬੀ.ਸੀ.ਡਬਲਿਊ.ਐੱਫ.) ਦੇ ਅਧੀਨ ਦਿੱਤਾ ਜਾਵੇਗਾ। ਯੁੱਧ 'ਚ ਸ਼ਹੀਦ ਹੋਣ ਵਾਲਿਆਂ ਅਤੇ 60 ਫੀਸਦੀ ਜਾਂ ਉਸ ਤੋਂ ਵਧ ਅਸਮਰੱਥਤਾ ਝੱਲਣ ਵਾਲਿਆਂ ਤੋਂ ਇਲਾਵਾ ਕਈ ਹੋਰ ਸ਼੍ਰੇਣੀ ਦੇ ਅਧੀਨ ਆਉਣ ਵਾਲੇ ਫੌਜੀਆਂ ਨੂੰ 2 ਲੱਖ ਰੁਪਏ ਤੱਕ ਦੀ ਆਰਥਿਕ ਮਦਦ ਦਿੱਤੀ ਜਾਂਦੀ ਹੈ। 60 ਫੀਸਦੀ ਤੋਂ ਘੱਟ ਅਸਮਰੱਥਤਾ 'ਤੇ ਇਕ ਲੱਖ ਰੁਪਏ ਦੀ ਮਦਦ ਦਿੱਤੀ ਜਾਂਦੀ ਹੈ।

ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ,''ਰੱਖਿਆ ਮੰਤਰੀ ਨੇ ਯੁੱਧ ਪ੍ਰਭਾਵਿਤ ਫੌਜੀਆਂ ਦੀਆਂ ਸਾਰੇ ਸ਼੍ਰੇਣੀ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ 2 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।''

DIsha

This news is Content Editor DIsha