ਵੀਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜਾ ਹੈ ਦੇਸ਼ : ਰਾਜਨਾਥ ਸਿੰਘ

05/03/2020 12:30:34 PM

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਫੌਜ ਕਰਮਚਾਰੀਆਂ ਅਤੇ ਇਕ ਪੁਲਸ ਕਰਮਚਾਰੀ ਨੂੰ ਨਮਨ ਕਰਦੇ ਹੋਏ ਕਿਹਾ ਹੈ ਕਿ ਸਾਰਾ ਦੇਸ਼ ਇਨਾਂ ਬਹਾਦਰ ਸ਼ਹੀਦਾਂ ਨਾਲ ਖੜਾ ਹੈ ਅਤੇ ਇਨਾਂ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਰਾਜਨਾਥ ਸਿੰਘ ਨੇ ਟਵੀਟ ਕਰ ਕੇ ਕਿਹਾ,''ਹੰਦਵਾੜਾ 'ਚ ਸਾਡੇ ਬਹਾਦਰ ਫੌਜ ਕਰਮਚਾਰੀਆਂ ਅਤੇ ਇਕ ਪੁਲਸ ਕਰਮਚਾਰੀ ਦੀ ਮੌਤ ਬੇਹੱਦ ਦੁਖਦ ਹੈ। ਉਨਾਂ ਨੇ ਅੱਤਵਾਦੀਆਂ ਨਾਲ ਮੁਕਾਬਲੇ 'ਚ ਅਸਾਧਾਰਨ ਸਾਹਸ ਦਿਖਾਇਆ ਅਤੇ ਦੇਸ਼ ਸੇਵਾ 'ਚ ਸਰਵਉੱਚ ਬਲੀਦਾਨ ਦਿੱਤਾ। ਅਸੀਂ ਉਨਾਂ ਦੀ ਵੀਰਤਾ ਅਤੇ ਬਲੀਦਾਨ ਨੂੰ ਕਦੇ ਨਹੀਂ ਭੁਲਾ ਸਕਾਂਗੇ।''

ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨਾਂ ਨੇ ਇਕ ਹੋਰ ਟਵੀਟ 'ਚ ਲਿਖਿਆ,''ਮੇਰੀ ਹਮਦਰਦੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਹੈ, ਜਿਨਾਂ ਨੇ ਆਪਣਿਆਂ ਨੂੰ ਗਵਾਇਆ ਹੈ। ਦੇਸ਼ ਇਨਾਂ ਬਹਾਦਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਖੜਾ ਹੈ।'' ਸ਼ਨੀਵਾਰ ਦੇਰ ਰਾਤ ਅੱਤਵਾਦੀਆਂ ਨਾਲ ਮੁਕਾਬਲੇ 'ਚ ਫੌਜ ਦਾ ਇਕ ਕਰਨਲ, ਇਕ ਮੇਜਰ ਅਤੇ 2 ਜਵਾਨ ਤੇ ਜੰਮੂ-ਕਸ਼ਮੀਰ ਪੁਲਸ ਦਾ ਇਕ ਸਬ ਇੰਸਪੈਕਟਰ ਸ਼ਹੀਦ ਹੋ ਗਏ ਸਨ। ਇਸ ਮੁਕਾਬਲੇ 'ਚ 2 ਅੱਤਵਾਦੀ ਵੀ ਢੇਰ ਹੋਏ ਸਨ।

DIsha

This news is Content Editor DIsha