ਸੁਰੱਖਿਆ ਸਥਿਤੀ ਦੀ ਸਮੀਖਿਆ ਲੈਣ ਲਈ ਰਾਜਨਾਥ ਸਿੰਘ ਪਹੁੰਚੇ ਸ਼੍ਰੀਨਗਰ

Tuesday, Oct 23, 2018 - 06:07 PM (IST)

ਸ਼੍ਰੀਨਗਰ-ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਸੂਬੇ 'ਚ ਸੁਰੱਖਿਆ ਸਥਿਤੀ ਬਾਰੇ ਜਾਇਜ਼ਾ ਲੈਣਗੇ ਅਤੇ ਵੱਖ-ਵੱਖ ਦਲਾਂ ਦੇ ਨੇਤਾਵਾਂ ਦੇ ਨਾਲ ਗੱਲ ਬਾਤ ਵੀ ਕਰਨਗੇ।

ਆਧਿਕਾਰਿਤ ਜਾਣਕਾਰੀ ਮੁਤਾਬਕ ਇਕ ਦਿਨ ਦੌਰੇ 'ਚ ਸਿੰਘ ਰਾਜਪਾਲ ਸਤਪਾਲ ਮਲਿਕ ਅਤੇ ਸਿਵਲ, ਪੁਲਸ ਦੇ ਨਾਲ ਸੁਰੱਖਿਆ ਬਲਾਂ ਦੇ ਸੀਨੀਅਰ ਆਧਿਕਾਰੀਆ ਦੇ ਨਾਲ ਉੱਚ ਪੱੱਧਰੀ ਬੈਠਕ ਕਰ ਕੇ ਮੌਜ਼ੂਦਾ ਸਥਿਤੀ ਬਾਰੇ ਸਮੀਖਿਆ ਕਰਨਗੇ। 

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਟਵੀਟ 'ਚ ਲਿਖਿਆ ਹੈ,''ਮੈ ਇਕ ਦਿਨ ਦੌਰੇ 'ਤੇ ਸ੍ਰੀਨਗਰ ਲਈ ਰਾਵਾਨਾ ਹੋ ਰਿਹਾ ਹਾਂ। ਆਪਣੇ ਇਸ ਦੌਰੇ 'ਤੇ ਮੈ ਉੱਥੋਂ ਦੀ ਸੁਰੱਖਿਆ ਦੀ ਸਥਿਤੀਆਂ ਦੇ ਨਾਲ-ਨਾਲ ਹੋਰ ਵੀ ਸਥਿਤੀਆਂ ਦਾ ਜਾਇਜ਼ਾ ਲਵੇਗਾ।''

ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼੍ਰੀਨਗਰ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਨੈਸ਼ਨਲ ਕਾਂਨਫਰੰਸ ਦੇ ਨੇਤਾ ਉਮਰ ਅਬਦੁੱਲਾ ਨਾਲ ਮੁਲਾਕਾਤ ਕੀਤੀ । ਇਸ ਤੋਂ ਤਰੁੰਤ ਬਾਅਦ ਉੱਚ ਪੱਧਰੀ ਸੁਰੱਖਿਆ ਦਾ ਬੈਠਕ ਦੀ ਪ੍ਰਧਾਨਗੀ ਕਰਨ ਲਈ ਡਲ ਝੀਲ ਦੇ ਕੰਢੇ 'ਤੇ ਸਥਿਤ ਐਸ. ਕੇ. ਅੰਤਰਾਰਸ਼ਟਰੀ ਕਾਨਫਰੰਸ ਕੇਂਦਰ (ਐੱਸ ਕੇ ਆਈ ਸੀ ਸੀ) ਦੇ ਲਈ ਰਵਾਨਾ ਹੋ ਗਏ।

PunjabKesari

-ਜੰਮੂ ਕਸ਼ਮੀਰ 'ਚ ਸ਼ਹਿਰੀ ਸਥਾਨਿਕ ਚੋਣਾਂ ਦੇ ਦੌਰਾਨ ਕੋਈ ਹਿੰਸਾ ਦੀ ਘਟਨਾ ਨਹੀਂ ਵਾਪਰੀ ਹੈ। 
-ਗ੍ਰਹਿ ਮੰਤਰੀ ਨੇ ਦੱਸਿਆ ਹੈ ਕਿ ਰਾਜ ਅਤੇ ਕੇਂਦਰ ਸਰਕਾਰ ਮਿਲ ਕੇ ਜੰਮੂ-ਕਸ਼ਮੀਰ ਅਤੇ ਲੱਦਾਖ ਵਰਗੇ ਇਲਾਖਿਆਂ ਦੇ ਵਿਕਾਸ ਦੀ ਦਿਸ਼ਾਂ 'ਚ ਕੰਮ ਕਰ ਰਹੀ ਹੈ। ਜੰਮੂ-ਕਸ਼ਮੀਰ ਨੂੰ  ਇਕ ਵਿਕਸਿਤ ਦੇਸ਼ ਬਣਾਉਣਾ ਸਾਡਾ ਉਦੇਸ਼ ਹੈ। 
-ਸ਼੍ਰੀਨਗਰ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਹੈ ਕਿ ਪਿਛਲੇ 4 ਮਹੀਨਿਆਂ 'ਚ ਵੱਡਾ ਬਦਲਾਅ ਦੇਖਿਆ ਗਿਆ ਹੈ। ਇਸ ਦੇ ਨਾਲ ਸੂਬੇ 'ਚ ਅੱਤਵਾਦੀਆਂ ਦੀ ਗਿਣਤੀ 'ਚ ਵੀ ਗਿਰਾਵਟ ਆਈ ਹੈ। 
-ਇਸ ਤੋਂ ਇਲਾਵਾ ਗ੍ਰਹਿ ਮੰਤਰੀ ਰਾਜਨਾਥ ਸਿੰਘ 21 ਅਕਤੂਬਰ ਨੂੰ ਕੁਲਗਾਮ 'ਚ ਮੁੱਠਭੇੜ ਤੋਂ ਬਾਅਦ ਵਿਸਫੋਟ 'ਚ ਮਾਰੇ ਗਏ ਲੋਕਾਂ ਦੇ ਪਹਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
-ਇਸ ਤੋਂ ਇਲਾਵਾ ਜੰਮੂ-ਕਸ਼ਮੀਰ 'ਚ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਨੌ ਪੜਾਅ 'ਚ ਹੋਣ ਵਾਲੀਆਂ ਇਹ ਚੋਣਾਂ 17 ਨਵੰਬਰ ਤੋਂ ਸ਼ੁਰੂ ਹੋਣਗੀਆਂ। ਪਿਛਲੀ ਵਾਰ ਘਾਟੀ 'ਚ ਪੰਚਾਇਤ ਚੋਣਾਂ 2011 'ਚ ਹੋਈਆ ਸੀ।

PunjabKesari

ਅਧਿਕਾਰਤ ਸੂਤਰਾਂ ਮੁਤਾਬਕ ਸਿੰਘ ਰਾਜਪਾਲ ਸਤਪਾਲ ਮਲਿਕ ਦੇ ਨਾਲ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਨਗੇ ਅਤੇ ਉੱਚ ਪ੍ਰਸ਼ਾਸ਼ਨਿਕ, ਪੁਲਸ ਅਤੇ ਸੁਰੱਖਿਆ ਬਲਾਂ ਦੇ ਆਧਿਕਾਰੀਆਂ ਦੇ ਨਾਲ ਰਾਜ, ਖਾਸ ਕਰ ਕੇ ਕਸ਼ਮੀਰ ਘਾਟੀ ਦੀ ਸੁਰੱਖਿਆ ਸਥਿਤੀ ਬਾਰੇ ਜਾਇਜ਼ਾ ਲੈਣਗੇ। ਗ੍ਰਹਿ ਮੰਤਰੀ ਜੰਮੂ 'ਚ ਅੰਤਰ-ਰਾਸ਼ਟਰੀ ਸੀਮਾ ਅਤੇ ਘਾਟੀ 'ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨਾਲ ਲੱਗਦੀ ਕੰਟਰੋਲ ਰੇਖਾ 'ਤੇ ਅੱਤਵਾਦੀਆਂ ਦੇ ਘੁਸਪੈਠਾਂ ਨੂੰ ਰੋਕਣ ਲਈ ਕਈ ਤਿਆਰੀਆਂ ਦੀ ਵੀ ਜਾਂਚ ਕਰਨਗੇ। ਇਸ ਦੌਰਾਨ ਸਿੰਘ ਐੱਨ. ਸੀ. ਅਤੇ ਪੀ. ਡੀ. ਪੀ. ਦੇ ਨੇਤਾਵਾਂ ਨਾਲ ਗੱਲ ਬਾਤ ਕਰਨਗੇ ਅਤੇ ਚੋਣਾਂ ਬਾਈਕਾਟ 'ਚ ਉਨ੍ਹਾਂ ਦੇ ਫੈਸਲੇ ਨੂੰ ਵਾਪਸ ਲੈਣ ਲਈ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ।

PunjabKesari

ਪੀ. ਡੀ. ਪੀ. ਦੇ ਮਾਹਿਰਾਂ ਨੇ ਦੱਸਿਆ ਹੈ ਕਿ ਪਾਰਟੀ ਨੂੰ ਮੰਡਲ ਕਮਿਸ਼ਨਰ ਦੇ ਦਫਤਰ ਤੋਂ ਇਕ ਪੱਤਰ ਮਿਲਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰੀ ਦੇ ਨਾਲ ਮੰਗਲਵਾਰ ਨੂੰ ਪਾਰਟੀ ਨੇਤਾ ਬੈਠਕ ਦੇ ਲਈ ਸੱਦਿਆ ਗਿਆ ਹੈ। ਮਾਹਿਰਾਂ ਨੇ ਕਿਹਾ ਹੈ ਕਿ ਅਸੀਂ ਸਿੰਘ ਨਾਲ ਮੁਲਾਕਾਤ ਦੇ ਲਈ ਪੀ. ਡੀ. ਪੀ. ਦੇ ਪ੍ਰਧਾਨ ਦੀ ਅਗਵਾਈ 'ਚ ਇਕ ਦਲ ਉੱਥੇ ਭੇਜਣ ਦਾ ਫੈਸਲਾ ਕੀਤਾ ਹੈ। ਐੱਨ. ਸੀ. ਮਾਹਿਰਾਂ ਨੇ ਵੀ ਕਿਹਾ ਹੈ ਕਿ ਸਿੰਘ ਨਾਲ ਮੁਲਾਕਾਤ ਦੇ ਲਈ ਇਕ ਦਲ ਭੇਜਣ ਦਾ ਸੱਦਾ ਮਿਲਿਆ ਹੈ। ਮਾਹਿਰਾਂ ਨੇ ਦੱਸਿਆ ਹੈ ਕਿ ਸਿੰਘ ਨਾਲ ਮਿਲਣ ਦਾ ਫੈਸਲਾ ਪਾਰਟੀ ਦੀ ਇਕ ਬੈਠਕ 'ਚ ਲਿਆ ਜਾਵੇਗਾ। ਮਾਕਪਾ ਨੇਤਾ ਮੋਹਮੁੰਦ ਯੂਸਿਫ ਤਾਰੀਗਾਮੀ ਨੇ ਯੂਨੀਵਾਰਤਾ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਸਿੰਘ ਦੇ ਨਾਲ ਬੈਠਕ ਦੇ ਲਈ ਹੁਣ ਤੱਕ ਕੋਈ ਵੀ ਪੱਤਰ ਨਹੀਂ ਮਿਲਿਆ ਹੈ।
 


Related News