ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਭਾਰਤ ਦੇ ਆਤਮ-ਸਨਮਾਨ ’ਤੇ ਸੱਟ ਬਰਦਾਸ਼ਤ ਨਹੀਂ ਕਰਾਂਗੇ: ਰਾਜਨਾਥ

12/19/2020 3:10:03 PM

ਹੈਦਰਾਬਾਦ (ਭਾਸ਼ਾ)— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਯਾਨੀ ਕਿ ਅੱਜ ਕਿਹਾ ਕਿ ਚੀਨ ਨਾਲ ਸਰਹੱਦੀ ਵਿਵਾਦ ਤੋਂ ਭਾਰਤ ਜਿਸ ਤਰ੍ਹਾਂ ਨਜਿਠਿਆ ਹੈ, ਉਸ ਨੇ ਸਾਬਤ ਕੀਤਾ ਕਿ ਭਾਰਤ ਕਮਜ਼ੋਰ ਨਹੀਂ ਹੈ ਅਤੇ ਸਰਹੱਦ ’ਤੇ ਕਿਸੇ ਵੀ ਤਰ੍ਹਾਂ ਦੀ ਇਕ ਪਾਸੜ ਕਾਰਵਾਈ ਦਾ ਮੂੁੰਹ ਤੋੜ ਜਵਾਬ ਦੇ ਸਕਦਾ ਹੈ। ਇਸ ਗਤੀਰੋਧ ਨੂੰ ਸੁਲਝਾਉਣ ਲਈ ਦੋਹਾਂ ਦੇਸ਼ਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਵੀ ਹੋ ਚੁੱਕੀ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ’ਚ ਵਿਸ਼ਵਾਸ ਰੱਖਦਾ ਹੈ ਪਰ ਦੇਸ਼ ਦੇ ਆਤਮ-ਸਨਮਾਨ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਹੈਦਰਾਬਾਦ ਦੇ ਡਿੰਡੀਗੁਲ ਏਅਰ ਫੋਰਸ ਅਕੈਡਮੀ ਵਿਖੇ ਸੰਯੁਕਤ ਗਰੈਜੂਏਸ਼ਨ ਪਰੇਡ ਨੂੰ ਸੰਬੋਧਿਤ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਕੋਵਿਡ-19 ਲਾਗ ਦੌਰਾਨ ਚੀਨ ਦੇ ਰਵੱਈਏ ਨੇ ਉਸ ਦੇ ਇਰਾਦਿਆਂ ਨੂੰ ਜ਼ਾਹਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਰ ਅਸੀਂ ਸਾਬਤ ਕੀਤਾ ਹੈ ਕਿ ਭਾਰਤ ਕਮਜ਼ੋਰ ਨਹੀਂ ਹੈ। ਇਹ ਨਵਾਂ ਭਾਰਤ ਹੈ, ਜੋ ਸਰਹੱਦ ’ਤੇ ਇਕ ਪਾਸੜ ਕਾਰਵਾਈ ਦਾ ਮੁੂੰਹ ਤੋੜ ਜਵਾਬ ਦੇ ਸਕਦਾ ਹੈ। ਸਿੰਘ ਨੇ ਕਿਹਾ ਕਿ ਭਾਰਤ ਨੂੰ ਕਈ ਦੇਸ਼ਾਂ ਦਾ ਸਮਰਥਨ ਮਿਲਿਆ ਹੈ ਅਤੇ ਉਸ ਦੀ ਸ਼ਲਾਘਾ ਵੀ ਹੋਈ ਹੈ।

ਗਤੀਰੋਧ ਦਾ ਹੱਲ ਕੱਢਣ ਲਈ ਕੂਟਨੀਤਕ ਅਤੇ ਫ਼ੌਜੀ ਪੱਧਰ ’ਤੇ ਹੋਈ ਕਈ ਦੌਰ ਦੀ ਗੱਲਬਾਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਮੈਂ ਦੋਹਰਾਉਣਾ ਚਾਹੁੰਦਾ ਹਾਂ ਕਿ ਅਸੀਂ ਸੰਘਰਸ਼ ਨਹੀਂ ਸ਼ਾਂਤੀ ਚਾਹੁੰਦੇ ਹਾਂ ਪਰ ਦੇਸ਼ ਦੇ ਆਤਮ ਸਨਮਾਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਬਰਦਾਸ਼ਤ ਨਹੀਂ ਕਰਾਂਗੇ। ਦੇਸ਼ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀਆਂ ਦੇ ਕੈਂਪਾਂ ’ਤੇ ਭਾਰਤ ਦੇ ਹਵਾਈ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨਾ ਸਿਰਫ਼ ਦੇਸ਼ ਦੇ ਅੰਦਰ ਅੱਤਵਾਦ ਤੋਂ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰ ਰਿਹਾ ਹੈ, ਸਗੋਂ ਸਰਹੱਦਾਂ ਦੇ ਬਾਹਰ ਜਾ ਕੇ ਵੀ ਕਾਰਵਾਈ ਕਰ ਰਿਹਾ ਹੈ। 


Tanu

Content Editor

Related News