ਮੌਜੂਦਾ ਸੁਰੱਖਿਆ ਮਾਹੌਲ ਨੂੰ ਸੰਭਾਲਣ ਦੇ ਫ਼ੌਜ ਦੇ ਅੰਦਾਜ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਤਾਰੀਫ਼

10/28/2020 3:51:27 PM

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਸੀਨੀਅਰ ਫੌਜ ਕਮਾਂਡਰਾਂ ਨੂੰ ਸੰਬੋਧਨ ਕਰਦੇ ਹੋਏ 'ਮੌਜੂਦਾ ਸੁਰੱਖਿਆ ਮਾਹੌਲ' ਨੂੰ ਸੰਭਾਲਣ ਦੇ ਅੰਦਾਜ ਲਈ ਫ਼ੌਜ ਦੀ ਤਾਰੀਫ਼ ਕੀਤੀ। ਰਾਜਨਾਥ ਦੇ ਬਿਆਨ ਨੂੰ ਪੂਰਬੀ ਲੱਦਾਖ 'ਚ ਚੀਨ ਨਾਲ ਸਰਹੱਦ 'ਤੇ ਜਾਰੀ ਤਣਾਅ ਦੇ ਸਿੱਧੇ ਸੰਦਰਭ 'ਚ ਦੇਖਿਆ ਜਾ ਰਿਹਾ ਹੈ। ਸੋਮਵਾਰ ਨੂੰ ਸ਼ੁਰੂ ਹੋਏ ਚਾਰ ਦਿਨਾ ਸੰਮੇਲਨ 'ਚ ਸੀਨੀਅਰ ਫ਼ੌਜ ਕਮਾਂਡਰ ਚੀਨ ਨਾਲ ਲੱਗਣ ਵਾਲੀ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਭਾਰਤ ਦੀਆਂ ਜੰਗੀ ਤਿਆਰੀਆਂ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਸਥਿਤੀ ਦੀ ਵਿਆਪਕ ਸਮੀਖਿਆ ਕਰ ਰਹੇ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਫੋਰਸਾਂ ਨੂੰ ਮਜ਼ਬੂਤੀ ਦੇਣ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਰਾਜਨਾਥ ਨੇ ਟਵੀਟ ਕੀਤਾ,''ਨਵੀਂ ਦਿੱਲੀ 'ਚ ਅੱਜ ਫ਼ੌਜ ਕਮਾਂਡਰਾਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ। ਮੌਜੂਦਾ ਸੁਰੱਖਿਆ ਮਾਹੌਲ 'ਚ ਭਾਰਤੀ ਫ਼ੌਜ ਵਲੋਂ ਚੁੱਕੇ ਗਏ ਕਦਮਾਂ 'ਤੇ ਮੈਨੂੰ ਬੇਹੱਦ ਮਾਣ ਹੈ।''

ਇਹ ਵੀ ਪੜ੍ਹੋ : PM ਮੋਦੀ ਦਾ ਵਿਰੋਧੀ ਧਿਰ 'ਤੇ ਤੰਜ਼, ਕਿਹਾ- ਜੰਗਲਰਾਜ ਦੇ ਯੁਵਰਾਜ ਨਹੀਂ ਕਰ ਸਕਦੇ ਵਿਕਾਸ

ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦਰਮਿਆਨ 5 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਤਣਾਅ ਬਣਿਆ ਹੋਇਆ ਹੈ ਅਤੇ ਦੋਹਾਂ ਪੱਖਾਂ ਨੇ ਖੇਤਰ 'ਚ 50-50 ਹਜ਼ਾਰ ਤੋਂ ਵੱਧ ਫ਼ੌਜੀਆਂ ਦੀ ਤਾਇਨਾਤੀ ਕਰ ਰੱਖੀ ਹੈ, ਜੋ ਤਣਾਅ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ। ਤਣਾਅ ਦੂਰ ਕਰਨ ਲਈ ਦੋਹਾਂ ਪੱਖਾਂ 'ਚ ਕਈ ਦੌਰ ਦੀ ਗੱਲਬਾਤ ਹੋ ਚੁਕੀ ਹੈ ਪਰ ਹੁਣ ਤੱਕ ਕੋਈ ਸਫ਼ਲਤਾ ਨਹੀਂ ਮਿਲੀ ਹੈ। ਰਾਜਨਾਥ ਨੇ ਕਿਹਾ,''ਸੁਧਾਰਾਂ ਦੇ ਮਾਰਗ 'ਤੇ ਅੱਗੇ ਵਧ ਰਹੀ ਫੌਜ ਨੂੰ ਹਰ ਸਹੂਲਤ ਦੇਣ ਅਤੇ ਸਾਰੇ ਖੇਤਰਾਂ 'ਚ ਬੜ੍ਹਤ ਹਾਸਲ ਕਰਨ 'ਚ ਮਦਦ ਲਈ ਰੱਖਿਆ ਮੰਤਰਾਲੇ ਵਚਨਬੱਧ ਹੈ। ਅਸੀਂ ਆਪਣੀਆਂ ਹਥਿਆਰਬੰਦ ਫੋਰਸਾਂ ਨੂੰ ਮਜ਼ਬੂਤ ਬਣਾਉਣ 'ਚ ਕੋਈ ਕਸਰ ਨਹੀਂ ਛੱਡਾਂਗੇ।'' ਫ਼ੌਜ ਦੀ ਸ਼ਲਾਘਾ ਕਰਦੇ ਹੋਏ ਰਾਜਨਾਥ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਤੋਂ ਦੇਸ਼ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨਾਲ ਜੁੜੀਆਂ ਕਈ ਚੁਣੌਤੀਆਂ ਦਾ ਫੋਰਸ ਨੇ ਸਫ਼ਲਤਾਪੂਰਵਕ ਹੱਲ ਕੱਢਿਆ ਹੈ। ਉਨ੍ਹਾਂ ਨੇ ਕਿਹਾ,''ਭਾਵੇਂ ਉਹ ਅੱਤਵਾਦ ਦੀ ਸਮੱਸਿਆ ਹੋਵੇ, ਅੱਤਵਾਦ ਜਾਂ ਬਾਹਰੀ ਹਮਲਾ, ਫ਼ੌਜ ਨੇ ਉਨ੍ਹਾਂ ਖਤਰਿਆਂ ਨੂੰ ਅਸਫ਼ਲ ਕਰਨ 'ਚ ਹਮੇਸ਼ਾ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।''

ਇਹ ਵੀ ਪੜ੍ਹੋ : 75 ਸਾਲ ਦੀ ਉਮਰ 'ਚ ਤਣ ਪੱਤਣ ਲੱਗਾ ਪਿਆਰ ਦਾ ਬੇੜਾ, ਧੂਮ ਧਾਮ ਨਾਲ ਕਰਾਇਆ ਵਿਆਹ

DIsha

This news is Content Editor DIsha