ਭਾਰਤ ਆਪਣੀ ਰੱਖਿਆ ਲਈ ਤਾਕਤ ਦਾ ਇਸਤੇਮਾਲ ਕਰਨ ਤੋਂ ਝਿਜਕੇਗਾ ਨਹੀਂ : ਰਾਜਨਾਥ

09/05/2019 6:05:02 PM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਕਦੇ ਵੀ ਹਮਲਾਵਰ ਨਹੀਂ ਰਿਹਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣੀ ਰੱਖਿਆ ਕਰਨ ਲਈ ਤਾਕਤ ਦਾ ਇਸਤੇਮਾਲ ਕਰਨ ਤੋਂ ਝਿਜਕੇਗਾ ਨਹੀਂ। ਉਨ੍ਹਾਂ ਨੇ ਇਹ ਟਿੱਪਣੀ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਣ ਦੀ ਪਿੱਠਭੂਮੀ 'ਚ ਸਿਓਲ 'ਚ ਹੋਈ ਰੱਖਿਆ ਵਾਰਤਾ ਵਿਚ ਕੀਤੀ। ਰਾਜਨਾਥ ਨੇ ਕਿਹਾ ਕਿ ਭਾਰਤ ਦਾ ਇਤਿਹਾਸ ਦੇਖੀਏ ਤਾਂ ਉਹ ਕਦੇ ਵੀ ਹਮਲਾਵਰ ਨਹੀਂ ਰਿਹਾ ਹੈ ਅਤੇ ਨਾ ਹੀ ਰਹੇਗਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਖੁਦ ਨੂੰ ਬਚਾਉਣ ਲਈ ਆਪਣੀ ਤਾਕਤ ਦਾ ਇਸਤੇਮਾਲ ਕਰਨ 'ਚ ਟਾਲ-ਮਟੋਲ ਕਰੇਗਾ। 

ਰੱਖਿਆ ਮੰਤਰੀ 3 ਦਿਨਾਂ ਦੌਰੇ 'ਤੇ ਬੁੱਧਵਾਰ ਨੂੰ ਦੱਖਣੀ ਕੋਰੀਆ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਕ ਤੋਂ ਬਾਅਦ ਕਈ ਟਵੀਟ ਕੀਤੇ। ਸਿੰਘ ਨੇ ਕਿਹਾ ਕਿ ਵਿਵਸਥਾ ਸਾਰੇ ਰਾਸ਼ਟਰਾਂ ਦੀ ਸੰਪ੍ਰਭੂਤਾ ਅਤੇ ਖੇਤਰੀ ਅਖੰਡਤਾ ਤੇ ਸਮਾਨਤਾ 'ਤੇ ਆਧਾਰਿਤ ਹੋਣੀ ਚਾਹੀਦੀ ਹੈ। ਭਾਵੇਂ ਹੀ ਉਸ ਦਾ ਆਕਾਰ ਅਤੇ ਤਾਕਤ ਕਿੰਨਾ ਵੀ ਹੋਵੇ। ਦਰਅਸਲ ਰੱਖਿਆ ਕੂਟਨੀਤੀ ਅਤੇ ਮਜ਼ਬੂਤ ਫੌਜੀ ਬਲ ਰੱਖਣਾ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਹ ਨਾਲ-ਨਾਲ ਚੱਲਦੇ ਹਨ।

Tanu

This news is Content Editor Tanu