ਤਿਰੰਗੇ ਦੀ ਆਨ, ਬਾਨ ਅਤੇ ਸ਼ਾਨ ਨੂੰ ਸਦਾ ਕਾਇਮ ਰੱਖਾਂਗੇ : ਰਾਜਨਾਥ

08/14/2019 5:32:51 PM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਫਿਰ ਗੁਆਂਢੀ ਦੇਸ਼ ਪਾਕਿਸਤਾਨ 'ਤੇ ਨਿਸ਼ਾਨਾ ਸਾਧਿਆ ਹੈ। ਰਾਜਨਾਥ ਸਿੰਘ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਗੁਆਂਢੀ ਦੇਸ਼ ਜੰਮੂ-ਕਸ਼ਮੀਰ 'ਤੇ ਬੁਰੀ ਨਜ਼ਰ ਰੱਖਦਾ ਹੈ ਅਤੇ ਅੱਤਵਾਦੀ ਭੇਜ ਕੇ ਘਾਟੀ 'ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ 'ਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਤਿਰੰਗੇ ਦੀ ਆਨ, ਬਾਨ ਅਤੇ ਸ਼ਾਨ ਕਾਇਮ ਰੱਖਣ ਲਈ ਫੌਜੀਆਂ ਦੇ ਸੰਕਲਪ ਨੇ ਹਰ ਵਾਰ ਉਸ ਦੀਆਂ ਨਾਪਾਕ ਸਾਜਿਸ਼ਾਂ ਨੂੰ ਨਾਕਾਮ ਕੀਤਾ ਹੈ। ਰਾਜਨਾਥ ਨੇ ਅੱਜ ਫੌਜੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਥਿਆਰਬੰਦ ਫੌਜੀ ਜਵਾਨਾਂ ਨੇ ਮਾਂ ਭੂਮੀ ਦੀ ਰੱਖਿਆ ਲਈ ਆਪਣੀ ਜਾਨ ਤਕ ਦੀ ਬਾਜ਼ੀ ਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ 'ਤੇ ਉਹ ਰਾਸ਼ਟਰ ਦੀ ਰੱਖਿਆ 'ਚ ਆਪਣੀ ਕੁਰਬਾਨੀ ਦੇਣ ਵਾਲੇ ਵੀਰ ਸਪੂਤਾਂ ਦੇ ਪਰਿਵਾਰਾਂ ਪ੍ਰਤੀ ਧੰਨਵਾਦ ਜ਼ਾਹਰ ਕਰਦੇ ਹਨ। ਰਾਸ਼ਟਰ ਉਨ੍ਹਾਂ ਦੇ ਇਸ ਕੁਰਬਾਨੀ ਲਈ ਸਦਾ ਰਿਣੀ ਰਹੇਗਾ। 

ਰਾਜਨਾਥ ਨੇ ਕਿਹਾ ਕਿ ਪਾਕਿਸਤਾਨ ਲਗਾਤਾਰ ਅੱਤਵਾਦੀ ਭੇਜ ਕੇ ਜੰਮੂ-ਕਸ਼ਮੀਰ ਵਿਚ ਸ਼ਾਂਤੀ ਭੰਗ ਕਰਨ ਲਈ ਸਾਜਿਸ਼ ਰੱਚਦਾ ਰਹਿੰਦਾ ਹੈ। ਫੌਜ ਨੇ ਉਸ ਦੀ ਸਾਜਿਸ਼ ਦਾ ਹਰ ਵਾਰ ਮੂੰਹ ਤੋੜ ਜਵਾਬ ਦਿੱਤਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਬਦਲਦੇ ਗਲੋਬਲ ਦ੍ਰਿਸ਼ ਵਿਚ ਹੁਣ ਲੜਾਈ ਸਿਰਫ ਜਲ, ਥਲ ਅਤੇ ਵਾਯੂ (ਹਵਾ) ਤਕ ਹੀ ਸੀਮਤ ਨਹੀਂ ਰਹੇਗੀ ਸਗੋਂ ਇਸ ਦਾ ਦਾਇਰਾ ਪੁਲਾੜ ਅਤੇ ਸਾਈਬਰ ਸਪੇਸ ਤਕ ਵਧੇਗਾ, ਇਸ ਲਈ ਸਰਕਾਰਾਂ ਤਿੰਨੋਂ ਸੈਨਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇਗੀ।

Tanu

This news is Content Editor Tanu