ਪਾਕਿ ਨਾਲ ਵਿਸ਼ਵ ਕੱਪ ''ਚ ਖੇਡਣ ''ਤੇ ਗ੍ਰਹਿ ਮੰਤਰੀ ਰਾਜਨਾਥ ਨੇ ਦਿੱਤਾ ਵੱਡਾ ਬਿਆਨ

02/22/2019 4:52:16 PM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਭਾਰਤ ਨੰ ਵਿਸ਼ਵ ਕੱਪ 'ਚ ਪਾਕਿਸਤਾਨ ਦੇ ਨਾਲ ਨਹੀਂ ਖੇਡਣਾ ਚਾਹੀਦਾ ਹੈ ਭਾਵੇਂ ਜਿੰਨਾ ਵੀ ਨੁਕਸਾਨ ਹੋਵੇ। ਗ੍ਰਹਿ ਮੰਤਰੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੇ ਬਾਅਦ ਸਾਰੇ ਦੇਸ਼ 'ਚ ਪਾਕਿਸਤਾਨ ਨਾਲ ਵਿਸ਼ਵ ਕੱਪ 'ਚ ਮੈਚ ਨਹੀਂ ਖੇਡਣ ਦੀ ਮੰਗ ਉਠ ਰਹੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀ ਵਿਸ਼ਵ ਕੱਪ 'ਚ ਪਾਕਿਸਤਾਨ ਦੇ ਨਾਲ ਖੇਡਣ ਦਾ ਫੈਸਲਾ ਕੇਂਦਰ ਸਰਕਾਰ 'ਤੇ ਛੱਡ ਦਿੱਤਾ ਹੈ। 

ਰਾਜਨਾਥ ਨੇ ਇਕ ਟੀ.ਵੀ. ਚੈਨਲ ਨੂੰ ਕਿਹਾ, ''ਪਾਕਿਸਤਾਨ ਦੇ ਨਾਲ ਕ੍ਰਿਕਟ ਬਿਲਕੁਲ ਵੀ ਨਹੀਂ ਖੇਡਣਾ ਚਾਹੀਦਾ ਹੈ ਭਾਵੇਂ ਕਿੰਨਾ ਵੀ ਨੁਕਸਾਨ ਹੋ ਜਾਵੇ। ਇਹ ਮੇਰਾ ਨਿੱਜੀ ਮੰਨਣਾ ਹੈ। ਸਾਨੂੰ ਪਾਕਿਸਤਾਨ ਦੇ ਨਾਲ ਕੋਈ ਵੀ ਮੈਚ ਨਹੀਂ ਖੇਡਣਾ ਚਾਹੀਦਾ ਹੈ।'' ਬੀ.ਸੀ.ਸੀ.ਆਈ. ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਓ.ਸੀ.) ਤੋਂ ਵੀ ਇਹੋ ਚਾਹੁੰਦੀ ਹੈ ਕਿ ਉਹ ਪਾਕਿਸਤਾਨ ਨੂੰ ਵਿਸ਼ਵ ਕੱਪ 'ਚ ਹਿੱਸਾ ਲੈਣ 'ਤੇ ਪਾਬੰਦੀ ਲਾ ਦੇਵੇ। ਇਸ ਸੰਦਰਭ 'ਚ ਪੁੱਛੇ ਜਾਣ 'ਤੇ ਰਾਜਨਾਥ ਨੇ ਕਿਹਾ, ''ਸਰਕਾਰ ਕੀ ਇਸ 'ਤੇ ਤਾਂ ਖੁਦ ਬੋਰਡ ਨੂੰ ਹੀ ਫੈਸਲਾ ਕਰਨਾ ਚਾਹੀਦਾ ਹੈ। ਮੈਂ ਵੀ ਮੰਨਦਾ ਹਾਂ ਕਿ ਪੁਲਵਾਮਾ ਦੇ ਬਾਅਦ ਕ੍ਰਿਕਟ ਮੈਚ ਦਾ ਸਵਾਲ ਹੀ ਖਤਮ ਹੋ ਗਿਆ। ਇਹ ਹੋ ਹੀ ਨਹੀਂ ਸਕਦਾ।'' ਇਸ ਤੋਂ ਪਹਿਲਾਂ ਕਾਨੂੰਨ ਅਤੇ ਨਿਆਂ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵੀ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡਣ 'ਤੇ ਪੂਰਨ ਪਾਬੰਦੀ ਲਗਾਉਣ ਦੀ ਸੰਕੇਤ ਦਿੱਤੇ ਸਨ। ਪ੍ਰਸਾਦ ਨੇ ਕਿਹਾ ਸੀ ਕਿ ਅੱਤਵਾਦ ਅਤੇ ਕ੍ਰਿਕਟ ਨਾਲ-ਨਾਲ ਨਹੀਂ ਚਲ ਸਕਦੇ।

Tarsem Singh

This news is Content Editor Tarsem Singh