ਜੰਮੂ ਦੌਰੇ 'ਤੇ ਰਾਜਨਾਥ ਸਿੰਘ, ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

07/20/2019 4:23:55 PM

ਸ਼੍ਰੀਨਗਰ (ਵਾਰਤਾ)— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ 1999 ਕਾਰਗਿਲ ਯੁੱਧ ਦੇ ਸਮਾਰਕ 'ਤੇ ਜਾ ਕੇ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਇਕ ਦਿਨ ਦੇ ਦੌਰੇ 'ਤੇ ਆਏ ਰਾਜਨਾਥ ਸਿੰਘ ਨਾਲ ਫੌਜ ਮੁਖੀ ਬਿਪਿਨ ਰਾਵਤ ਵੀ ਮੌਜੂਦ ਰਹੇ। ਰਾਜਨਾਥ ਦਾ ਕਾਰਗਿਲ ਦੌਰਾ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਫੌਜ 'ਆਪਰੇਸ਼ਨ ਵਿਜੇ' ਦੀ 20ਵੀਂ ਵਰ੍ਹੇਗੰਢ ਮਨਾ ਰਹੀ ਹੈ।

ਇਸ ਆਪਰੇਸ਼ਨ ਦੌਰਾਨ ਸਾਲ 1999 'ਚ ਕਾਰਗਿਲ ਸੈਕਟਰ ਵਿਚ ਭਾਰਤੀ ਫੌਜੀਆਂ ਨੇ ਪਾਕਿਸਤਾਨੀ ਘੁਸਪੈਠੀਆਂ ਨੂੰ ਸਫਲਤਾਪੂਰਵਕ ਮੂੰਹ ਤੋੜ ਜਵਾਬ ਦਿੱਤਾ ਗਿਆ ਸੀ। ਓਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਰਾਸ ਵਿਚ ਕਾਰਗਿਲ ਯੁੱਧ ਸਮਾਰਕ ਵਿਚ ਵਿਜ਼ੀਟਰ ਬੁੱਕ 'ਤੇ ਦਸਤਖਤ ਕੀਤੇ। 


ਦੱਸਣਯੋਗ ਹੈ ਕਿ ਰਾਜਨਾਥ ਸਿੰਘ ਨੇ 14 ਜੁਲਾਈ ਨੂੰ ਦਿੱਲੀ 'ਚ ਕਾਰਗਿਲ ਯੁੱਧ ਜਿੱਤ ਦੀ 20ਵੀਂ ਵਰ੍ਹੇਗੰਢ ਮੌਕੇ ਨੈਸ਼ਨਲ ਵਾਰ ਮੈਮੋਰੀਅਲ 'ਤੇ ਵਿਜੇ ਜੋਤੀ ਜਗਾ ਕੇ ਭਾਰਤੀ ਫੌਜ ਨੂੰ ਸਪੁਰਦ ਕੀਤੀ ਸੀ। ਕਾਰਗਿਲ ਵਿਜੇ ਜੋਤੀ ਮਸ਼ਾਲ ਅੱਜ ਹਿਮਾਚਲ ਪ੍ਰਦੇਸ਼ ਦੇ ਮਨਾਲੀ ਪਹੁੰਚ ਗਈ ਹੈ।

ਇੱਥੇ ਦੱਸ ਦੇਈਏ ਕਿ ਫੌਜ ਦੇ ਯੁੱਧਵੀਰ 'ਵਿਜੇ ਜੋਤੀ' ਲੈ ਕੇ ਉੱਤਰ ਭਾਰਤ ਦੇ 9 ਵੱਡੇ ਸ਼ਹਿਰਾਂ ਤੋਂ ਲੰਘਦੇ ਹੋਏ ਕਾਰਗਿਲ ਵਿਜੇ ਦਿਵਸ (26) ਜੁਲਾਈ ਦੇ ਮੌਕੇ 'ਤੇ ਜੰਮੂ-ਕਸ਼ਮੀਰ ਦੇ ਦਰਾਸ ਪਹੁੰਚਣਗੇ ਅਤੇ ਕਾਰਗਿਲ ਵਾਰ ਮੈਮੋਰੀਅਲ 'ਤੇ ਜਗ ਰਹੀ ਮਸ਼ਾਲ 'ਚ ਉਸ ਨੂੰ ਮਿਲਾਉਣਗੇ। ਇਹ ਮਸ਼ਾਲ ਤਾਂਬਾ, ਕਾਂਸੇ ਅਤੇ ਲੱਕੜ ਨਾਲ ਬਣੀ ਹੈ। ਇਸ ਦੇ ਉੱਪਰੀ ਹਿੱਸੇ 'ਚ ਧਾਤੂ ਨਾਲ 'ਅਮਰ ਜਵਾਨ' ਉਕੇਰਿਆ ਗਿਆ ਹੈ। ਜਦਕਿ ਹੇਠਲੇ ਹਿੱਸੇ ਵਿਚ ਸੋਨੇ ਦੇ 20 ਵੇਲ ਬੂਟੇ ਲਾਏ ਗਏ ਹਨ, ਜੋ ਕਿ ਕਾਰਗਿਲ ਵਿਜੇ ਦੇ 20ਵੇਂ ਸਾਲ ਦਾ ਪ੍ਰਤੀਕ ਹੈ।

Tanu

This news is Content Editor Tanu