ਰਾਜਨਾਥ ਸਿੰਘ ਨੇ ਮਲੇਸ਼ੀਆਈ ਹਮਰੁਤਬਾ ਨਾਲ ਦੋ-ਪੱਖੀ ਸੰਬੰਧਾਂ ''ਤੇ ਗੱਲਬਾਤ ਕੀਤੀ

06/27/2022 4:28:23 PM

ਨਵੀਂ ਦਿੱਲੀ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਆਪਣੇ ਮਲੇਸ਼ੀਆਈ ਹਮਰੁਤਬਾ ਹਿਸ਼ਾਮੁਦੀਨ ਬਿਨ ਹੁਸੈਨ ਨਾਲ ਗੱਲਬਾਤ ਕੀਤੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੇ ਮੌਕਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਰਾਜਨਾਥ ਸਿੰਘ ਨੇ ਟਵੀਟ ਕੀਤਾ,''ਮਲੇਸ਼ੀਆ ਦੇ ਸੀਨੀਅਰ ਰੱਖਿਆ ਮੰਤਰੀ ਹਿਸ਼ਾਮੁਦੀਨ ਬਿਨ ਹੁਸੈਨ ਨਾਲ ਵੀਡੀਓ ਕਾਨਫਰੰਸ ਰਾਹੀਂ ਬਿਹਤਰੀਨ ਗੱਲਬਾਤ ਹੋਈ।''

ਉਨ੍ਹਾਂ ਨੇ ਭਾਰਤ ਅਤੇ ਮਲੇਸ਼ੀਆ ਦਰਮਿਆਨ ਮਜ਼ਬੂਤ ਰੱਖਿਆ ਸੰਬੰਧਾਂ ਦੀ ਪੁਸ਼ਟੀ ਕੀਤੀ ਅਤੇ ਦੋਹਾਂ ਦਰਮਿਆਨ ਰੱਖਿਆ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੇ ਮੌਕਿਆਂ 'ਤੇ ਚਰਚਾ ਕੀਤੀ। ਦੋਹਾਂ ਨੇਤਾਵਾਂ ਦਰਮਿਆਨ ਇਹ ਗੱਲਬਾਤ ਡਿਜੀਟਲ ਮਾਧਿਅਮ ਨਾਲ ਹੋਈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 17 ਜੂਨ ਨੂੰ ਆਪਣੇ ਮਲੇਸ਼ੀਆਈ ਹਮਰੁਤਬਾ ਸੈਫੁਦੀਨ ਅਬਦੁੱਲਾ ਨਾਲ ਦੋ-ਪੱਖੀ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੇ ਸੰਬੰਧ 'ਚ ਚਰਚਾ ਕੀਤੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha