ਹਰਿਆਣਾ: ਲੋਕਤੰਤਰ ਸੁਰੱਖਿਆ ਪਾਰਟੀ ਨੇ ਜਾਰੀ ਕੀਤੀ ਪਹਿਲੀ ਲਿਸਟ

09/29/2019 12:02:37 PM

ਚੰਡੀਗੜ੍ਹ—ਹਰਿਆਣਾ 'ਚ ਲੋਕਤੰਤਰ ਸੁਰੱਖਿਆ ਪਾਰਟੀ ਨੇ ਵੀ ਆਪਣੇ 16 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਦੱਸ ਦੇਈਏ ਕਿ ਰੋਹਤਕ 'ਤ ਪ੍ਰੈੱਸ ਕਾਨਫਰੰਸ ਕਰਦੇ ਹੋਏ ਸਾਬਕਾ ਸੰਸਦ ਮੈਂਬਰ ਰਾਜਕੁਮਾਰ ਸੈਣੀ ਨੇ ਲੋਸੁਪਾ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੈਣੀ ਨੇ ਦਾਅਵਾ ਕੀਤਾ ਹੈ ਕਿ 90 ਸੀਟਾਂ 'ਤੇ ਲੋਕਤੰਤਰ ਸੁਰੱਖਿਆ ਪਾਰਟੀ ਚੋਣਾਂ ਲੜੇਗੀ। ਉਨ੍ਹਾਂ ਨੇ ਇਹ ਦੱਸਿਆ ਹੈ ਕਿ 2 ਅਕਤੂਬਰ ਤੋਂ ਪਹਿਲਾਂ ਉਮੀਦਵਾਰਾਂ ਦੀ ਦੂਜੀ ਲਿਸਟ ਵੀ ਜਾਰੀ ਕੀਤੀ ਜਾਵੇਗੀ। ਸੈਨੀ ਖੁਦ ਵੀ ਵਿਧਾਨ ਸਭਾ ਚੋਣਾਂ ਲੜਨਗੇ।

ਵਿਧਾਨਸਭਾ ਦਾ ਨਾਂ ਉਮੀਦਵਾਰ
ਨਰਾਇਣਗੜ੍ਹ ਗੁਲਸ਼ਨ ਸੈਨੀ
ਲਾਡਵਾ ਨੈਬ ਸਿੰਘ ਪਟਾਕ ਮਾਜਰਾ
ਇੰਦਰੀ ਕਰਤਾ ਰਾਮ ਕਸ਼ੀਅਪ
ਰਾਈ ਰਾਜਕੁਮਾਰ ਸ਼ਰਮਾ
ਹਥੀਨ ਸੋਨੂੰ ਗੁਰਜਰ
ਸਮਾਲਖਾ ਮਸਤ ਸਿੰਘ ਛੌਕਰ
ਬਾਦਸ਼ਾਹਪੁਰ ਡਾ. ਸਤੀਸ਼ ਯਾਦਵ
ਝੱਜਰ ਅਜੈ ਤੰਵਰ
ਕਲਾਨੌਰ ਫੂਲ ਸਿੰਘ ਮੋਹਰ
ਬਾਵਲ ਲੇਖਰਾਮ ਮੇਹਰਾ
ਕਲਾਇਤ ਰਾਕੇਸ਼ ਰਾਣਾ
ਇਸਰਾਨਾ ਊਸ਼ਾ ਅਟਕਾਨ
ਸਫੀਦੋ ਵਿਜੈ ਸੈਨੀ
ਕਿਲੋਈ ਕਮਲੇਸ਼ ਸੈਨੀ
ਕੋਸਲੀ ਬਾਬੂਲਾਲ ਯਾਦਵ
ਫਿਰੋਜਪੁਰ ਝਿਰਕਾ ਰਾਜੂ ਸੈਨੀ

ਦੱਸਣਯੋਗ ਹੈ ਕਿ ਨਰਾਤਿਆਂ ਦੇ ਪਹਿਲੇ ਦਿਨ ਭਾਵ ਅੱਜ ਭਾਜਪਾ ਅਤੇ ਕਾਂਗਰਸ ਦੇ ਨਾਲ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਵੀ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ 'ਚ ਆਮ ਆਦਮੀ ਪਾਰਟੀ ਅਤੇ ਜਨਨਾਇਕ ਜਨਤਾ ਪਾਰਟੀ ਦੀ ਪਹਿਲੀ ਲਿਸਟ ਜਾਰੀ ਹੋ ਚੁੱਕੀ ਹੈ।

Iqbalkaur

This news is Content Editor Iqbalkaur