ਰਾਜੀਵ ਕੁਮਾਰ ਦੀ ਪਤਨੀ ਨੇ ਹਾਈ ਕੋਰਟ ’ਚ ਪੇਸ਼ਗੀ ਜ਼ਮਾਨਤ ਲਈ ਦਿੱਤੀ ਅਰਜ਼ੀ

09/23/2019 7:53:29 PM

ਕੋਲਕਾਤਾ – ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦੀ ਪਤਨੀ ਨੇ ਕਲਕੱਤਾ ਹਾਈ ਕੋਰਟ ਵਿਚ ਆਪਣੇ ਪਤੀ ਲਈ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਅਲੀਪੁਰ ਦੇ ਜ਼ਿਲਾ ਅਤੇ ਸੈਸ਼ਨ ਜੱਜ ਨੇ 2 ਦਿਨ ਪਹਿਲਾਂ ਰਾਜੀਵ ਕੁਮਾਰ ਦੀ ਪੇਸ਼ਗੀ ਜ਼ਮਾਨਤ ਬਾਰੇ ਅਰਜ਼ੀ ਰੱਦ ਕਰ ਦਿੱਤੀ ਸੀ। ਸੀ. ਬੀ. ਆਈ. ਦਾ ਕਹਿਣਾ ਹੈ ਕਿ ਸ਼ਾਰਦਾ ਚਿਟਫੰਡ ਘਪਲਾ ਮਾਮਲੇ ਵਿਚ ਸੰਮਨ ਲੈਣ ਤੋਂ ਬਚ ਰਹੇ ਰਾਜੀਵ ਕੁਮਾਰ ਕਾਨੂੰਨ ਨੂੰ ਤੋੜ ਰਹੇ ਹਨ। ਸੀ. ਬੀ. ਆਈ. ਸੋਮਵਾਰ ਰਾਤ ਤੱਕ ਰਾਜੀਵ ਕੁਮਾਰ ਨੂੰ ਲੱਭ ਰਹੀ ਸੀ।

Inder Prajapati

This news is Content Editor Inder Prajapati