ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ ਦੀ ਪੈਰੋਲ ਤਿੰਨ ਹਫ਼ਤੇ ਹੋਰ ਵਧੀ

08/22/2019 1:55:41 PM

ਚੇਨਈ— ਮਦਰਾਸ ਹਾਈ ਕੋਰਟ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 7 ਲੋਕਾਂ 'ਚ ਸ਼ਾਮਲ ਐੱਸ. ਨਲਿਨੀ (52) ਦੀ ਪੈਰੋਲ ਮਿਆਦ ਨੂੰ ਤਿੰਨ ਹਫ਼ਤੇ ਹੋਰ ਵਧਾਉਣ ਦਾ ਆਦੇਸ਼ ਦਿੱਤਾ। ਜੱਜ ਐੱਮ.ਐੱਮ. ਸੁੰਦਰੇਸ਼ ਅਤੇ ਜੱਜ ਐੱਮ. ਨਿਰਮਲ ਕੁਮਾਰ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਨਲਿਨੀ ਦੀ ਪੈਰੋਲ ਦੀ ਮਿਆਦ ਨੂੰ 3 ਹਫ਼ਤੇ ਹੋਰ ਵਧਾਉਣ ਦਾ ਆਦੇਸ਼ ਦਿੱਤਾ। ਨਲਿਨੀ ਨੇ ਆਪਣੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਲਈ ਕੋਰਟ ਤੋਂ ਉਸ ਦੇ ਪੈਰੋਲ ਦੀ ਮਿਆਦ ਇਕ ਮਹੀਨੇ ਹੋਰ ਵਧਾਉਣ ਦੀ ਗੁਹਾਰ ਲਗਾਈ ਸੀ। ਦਰਅਸਲ ਜਦੋਂ ਇਸ ਸੰਬੰਧ 'ਚ ਵੇਲੋਰ ਜੇਲ ਪ੍ਰਸ਼ਾਸਨ ਨੇ ਨਲਿਨੀ ਦੀ ਅਪੀਲ ਨੂੰ ਠੁਕਰਾ ਦਿੱਤਾ ਸੀ ਤਾਂ ਉਸ ਨੂੰ ਕੋਰਟ ਦੀ ਸ਼ਰਨ 'ਚ ਜਾਣਾ ਪਿਆ।

ਬੇਟੀ ਦੇ ਵਿਆਹ ਦੀਆਂ ਵਿਵਸਥਾਵਾਂ ਕਰਨ ਲਈ ਮੰਗਿਆ ਹੋਰ ਸਮਾਂ
ਜੇਲ ਪ੍ਰਸ਼ਾਸਨ ਨੇ ਇਕ ਮਹੀਨੇ ਦੀ ਪੈਰੋਲ ਮਿਆਦ ਵਧਾਉਣ ਦੀ ਉਸ ਦੀ ਅਪੀਲ ਨੂੰ ਸਾਫ਼ ਠੁਕਰਾ ਦਿੱਤਾ ਸੀ। ਉਸ ਨੇ ਆਪਣੀ ਦਲੀਲ 'ਚ ਕਿਹਾ ਕਿ ਉਸ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਉਸ ਦੀ ਬੇਟੀ ਦੇ ਵਿਆਹ ਲਈ ਸਾਰੀਆਂ ਵਿਵਸਥਾਵਾਂ ਪੂਰੀਆਂ ਨਹੀਂ ਹੋ ਸਕੀਆਂ ਹਨ। ਉਸ ਨੇ ਕਿਹਾ ਕਿ ਵਿਆਹ ਦੀ ਵਿਵਸਥਾ ਨੂੰ ਪੂਰਾ ਕਰਨ ਲਈ ਉਸ ਨੂੰ ਇਕ ਹੋਰ ਮਹੀਨੇ ਦੀ ਲੋੜ ਹੈ। ਇਹ ਦੱਸਦੇ ਹੋਏ ਕਿ ਉਸ ਦੀ ਬੇਟੀ ਆਪਣੇ ਹੋਣ ਵਾਲੇ ਪਤੀ ਮੁਰੂਗਨ, ਜੋ ਸ਼੍ਰੀਹਰਨ ਦੇ ਭਰਾ ਹਨ, ਦੇ ਨਾਲ ਲੰਡਨ 'ਚ ਰਹਿ ਰਹੀ ਹੈ। ਨਲਿਨੀ ਨੇ ਕਿਹਾ ਕਿ ਉਨ੍ਹਾਂ ਦੇ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਭਾਰਤ ਆਉਣ ਦੀ ਸੰਭਾਵਨਾ ਹੈ। ਉਸ ਨੇ ਆਪਣੀ ਪੈਰੋਲ ਦੀ ਮਿਆਦ ਇਕ ਮਹੀਨੇ ਹੋਰ ਵਧਾਉਣ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਸ ਨੂੰ ਵਿਆਹ ਦੀ ਵਿਵਸਥਾ ਕਰਨ ਲਈ ਹੋਰ ਸਮਾਂ ਚਾਹੀਦਾ। ਨਲਿਨੀ ਨੂੰ ਆਪਣੀ ਬੇਟੀ ਦੇ ਵਿਆਹ ਦੀ ਵਿਵਸਥਾ ਕਰਨ ਲਈ 25 ਜੁਲਾਈ ਨੂੰ ਇਕ ਮਹੀਨੇ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਪੈਰੋਲ ਦਿੰਦੇ ਸਮੇਂ ਕੋਰਟ ਨੇ ਇਕ ਸ਼ਰਤ ਵੀ ਰੱਖੀ ਕਿ ਉਹ ਕਿਸੇ ਵੀ ਸਿਆਸੀ ਦਲ ਦੇ ਨੇਤਾ ਨੂੰ ਨਹੀਂ ਮਿਲੇਗੀ ਅਤੇ ਨਾ ਹੀ ਕਿਸੇ ਮੀਡੀਆ ਨੂੰ ਕੋਈ ਇੰਟਰਵਿਊ ਦੇਵੇਗੀ।

1991 ਤੋਂ ਜੇਲ 'ਚ ਕੈਦ ਹਨ ਦੋਸ਼ੀ
ਜ਼ਿਕਰਯੋਗ ਹੈ ਕਿ ਚੇਨਈ ਕੋਲ ਇਕ ਚੋਣਾਵੀ ਰੈਲੀ 'ਚ ਰਾਜੀਵ ਗਾਂਧੀ ਨੂੰ ਮਿਲਣ ਦੌਰਾਨ ਲਿਟੇ ਸੰਗਠਨ ਦੀ ਆਤਮਘਾਤੀ ਹਮਲਾਵਰ ਮਹਿਲਾ ਨੇ ਖੁਦ ਨੂੰ ਉੱਡਾ ਲਿਆ ਸੀ। ਇਸ ਤੋਂ ਬਾਅਦ ਸਾਰੇ 7 ਦੋਸ਼ੀ 1991 ਤੋਂ ਜੇਲ 'ਚ ਕੈਦ ਹਨ। ਰਾਜੀਵ ਗਾਂਧੀ ਕਤਲਕਾਂਡ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 7 ਦੋਸ਼ੀਆਂ 'ਚ ਪੇਰਾਰੀਵਲਨ, ਮੁਰੂਗਨ, ਸ਼ਾਂਤਨ, ਰਵੀਚੰਦਰਨ, ਜੈਕੁਮਾਰ ਅਤੇ ਰਾਬਰਟ ਪਾਇਸ ਸ਼ਾਮਲ ਹਨ। ਇਹ ਸਾਰੇ 21 ਮਈ 1991 ਤੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਸੰਬੰਧ 'ਚ ਜੇਲ 'ਚ ਹਨ।

DIsha

This news is Content Editor DIsha