ਰਾਜੀਵ ਗਾਂਧੀ ਕਤਲ ਦੇ ਦੋਸ਼ੀ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ, ਇਕ ਹਫ਼ਤੇ ਤੱਕ ਵਧੀ ਪੈਰੋਲ

11/23/2020 2:44:25 PM

ਨੈਸ਼ਨਲ ਡੈਸਕ— ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦੋਸ਼ੀ ਪੈਰਾਰਿਵਲਨ ਦੀ ਪੈਰੋਲ ਮਿਆਦ ਸੁਪਰੀਮ ਕੋਰਟ ਨੇ ਇਕ ਹਫ਼ਤੇ ਹੋਰ ਵਧਾ ਦਿੱਤੀ ਹੈ। ਮੁੱਖ ਅਦਾਲਤ ਪੈਰਾਰੀਵਲਨ ਦੀ ਰਿਹਾਈ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ। ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੈਰਾਰਿਵਲਨ ਦੀ ਪੈਰੋਲ ਇਕ ਹਫ਼ਤੇ ਹੋਰ ਵਧਾਉਣ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ: ਜਲੰਧਰ: ਜਦੋਂ ਫੈਕਟਰੀ 'ਚ ਵੜੇ ਸਾਂਬਰ ਨੇ ਪੁਲਸ ਤੇ ਜੰਗਲਾਤ ਮਹਿਕਮੇ ਨੂੰ ਪਾਈਆਂ ਭਾਜੜਾਂ (ਵੀਡੀਓ)

ਕੋਰਟ ਨੇ ਤਾਮਿਲਨਾਡੂ ਸਰਕਾਰ ਨੂੰ ਦਿੱਤੇ ਨਿਰਦੇਸ਼
ਕੋਰਟ ਨੇ ਮਿਆਦ ਵਧਾਉਣ ਦੇ ਨਿਰਦੇਸ਼ ਦਿੰਦੇ ਹੋਏ ਤਾਮਿਲਨਾਡੂ ਸਰਕਾਰ ਨੂੰ ਕਿਹਾ ਕਿ ਪੈਰਾਰਿਵਲਨ ਜਦੋਂ ਵੀ ਸਿਹਤ ਜਾਂਚ ਲਈ ਹਸਪਤਾਲ ਜਾਣ ਤਾਂ ਉਸ ਨੂੰ ਜ਼ਰੂਰੀ ਸੁਰੱਖਿਆ ਵੀ ਮੁਹੱਈਆ ਕਰਵਾਈ ਜਾਵੇ।

ਇਹ ਵੀ ਪੜ੍ਹੋ: ਦਕੋਹਾ ਰੇਲਵੇ ਫਾਟਕ 'ਤੇ ਵੱਡਾ ਹਾਦਸਾ, 3 ਬੱਚਿਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ

ਦਰਅਸਲ ਪੈਰਾਰਿਵਲਨ ਪਿਛਲੇ 30 ਅਕਤੂਬਰ ਤੋਂ ਪੈਰੋਲ 'ਤੇ ਬਾਹਰ ਸਨ ਅਤੇ ਅੱਜ ਉਸ ਦੀ ਪੈਰੋਲ ਖ਼ਤਮ ਹੋ ਰਹੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਣਵਾਈ ਕਰਦੇ ਹੋਏ ਉਸ ਦੀ ਪੈਰੋਲ ਨੂੰ ਇਕ ਹਫ਼ਤੇ ਲਈ ਹੋਰ ਵਧਾ ਦਿੱਤਾ ਹੈ। ਰਾਜੀਵ ਗਾਂਧੀ ਹੱਤਿਆਕਾਂਡ 'ਚ ਪੈਰਾਰਿਵਲਨ ਅਤੇ ਹੋਰ ਮੁਲਜ਼ਮਾਂ ਦੀ ਰਿਹਾਈ ਲਈ ਸੂਬਾ ਸਰਕਾਰ ਦੀ ਸਿਫਾਰਿਸ਼ ਗਵਰਨਰ ਦੇ ਕੋਲ ਪੈਂਡਿੰਗ ਹੈ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਹੱਤਿਆਰੇ ਪੈਰਾਰਿਵਲਨ ਗਵਰਨਰ ਦੇ ਕੋਲ ਦੋ ਸਾਲ ਤੋਂ ਪੈਂਡਿੰਗ ਰਹਿਣ 'ਤੇ ਨਾਰਾਜ਼ਗੀ ਜਤਾਈ ਸੀ।

ਇਹ ਵੀ ਪੜ੍ਹੋ:  ਲਗਜ਼ਰੀ ਗੱਡੀਆਂ ਦੇ ਸ਼ੌਕੀਨ 'ਡਰੱਗ ਕਿੰਗ' ਗੁਰਦੀਪ ਰਾਣੋ ਦੀ ਪਾਰਟਨਰ ਬੀਬੀ ਹਿਮਾਚਲ ਤੋਂ ਗ੍ਰਿਫ਼ਤਾਰ

ਕੀ ਹੈ ਮਾਮਲਾ
ਤੁਹਾਨੂੰ ਦੱਸ ਦੇਈਏ ਕਿ ਏਜੀ ਪੈਰਾਰਿਵਲਨ ਰਾਜੀਵ ਗਾਂਧੀ ਹੱਤਿਆਕਾਂਡ 'ਚ ਸਜ਼ਾ ਕੱਟ ਰਹੇ ਚਾਰ ਦੋਸ਼ੀਆਂ 'ਚੋਂ ਇਕ ਹਨ। ਰਾਜੀਵ ਗਾਂਧੀ ਹੱਤਿਆਕਾਂਡ 'ਚ ਪੈਰਾਰਿਵਲਨ ਤੋਂ ਇਲਾਵਾ ਸੰਤਨ, ਮੁਰੂਗਨ ਅਤੇ ਨਲਿਨੀ ਮੁਲਜ਼ਮ ਹਨ। ਮੁਰੂਗਨ ਨਲਿਨੀ ਦਾ ਪਤੀ ਹੈ। ਤਾਮਿਲਨਾਡੂ ਦੇ ਸ਼੍ਰੀਪੇਰੰਬੁਦੂਰ 'ਚ ਚੋਣ ਰੈਲੀ ਦੌਰਾਨ 21 ਮਈ 1991 'ਚ ਲਿੱਟੇ ਦੇ ਆਸਮਘਾਤੀ ਹਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕਤਲ ਹੋਇਆ ਸੀ।
ਇਹ ਵੀ ਪੜ੍ਹੋ:   ਆਕਾਸ਼ਵਾਣੀ ਦਾ ਜਲੰਧਰ ਕੇਂਦਰ ਬੰਦ ਹੋਣ ਦੀ ਖਬਰ ਵਾਇਰਲ, ਜਾਣੋ ਸੱਚਾਈ

shivani attri

This news is Content Editor shivani attri