ਰਾਜੀਵ ਗਾਂਧੀ ਹੱਤਿਆਕਾਂਡ, ਅਦਾਲਤ ਨੇ ਏਜੰਸੀ ਕੋਲੋਂ ਮੰਗੀ ਪ੍ਰਗਤੀ ਰਿਪੋਰਟ

11/06/2019 1:32:40 AM

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੀ ਵਿਆਪਕ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਸੀ. ਬੀ. ਆਈ. ਦੀ ਅਗਵਾਈ ਹੇਠ ਗਠਿਤ ਬਹੁ-ਨਿਗਰਾਨੀ ਏਜੰਸੀ ਨੂੰ ਆਪਣੀ ਜਾਂਚ ਦੀ ਤਾਜ਼ਾ ਪ੍ਰਗਤੀ ਰਿਪੋਰਟ 4 ਹਫਤਿਆਂ ਅੰਦਰ ਪੇਸ਼ ਕਰਨ ਲਈ ਕਿਹਾ ਹੈ। ਮਾਣਯੋਗ ਜੱਜ ਐੱਲ. ਨਾਗੇਸ਼ਵਰ ਰਾਓ ਅਤੇ ਜਸਟਿਸ ਹੇਮੰਤ ਗੁਪਤਾ ’ਤੇ ਆਧਾਰਿਤ ਬੈਂਚ ਨੇ ਐਡੀਸ਼ਨਲ ਸਾਲਿਸਟਰ ਜਨਰਲ ਪਿੰਕੀ ਆਨੰਦ ਨੂੰ ਕਿਹਾ ਕਿ ਪ੍ਰਗਤੀ ਰਿਪੋਰਟ ਵਿਚ ਸ਼੍ਰੀਲੰਕਾ, ਥਾਈਲੈਂਡ ਅਤੇ ਹੋਰਨਾਂ ਦੇਸ਼ਾਂ ਨੂੰ ਭੇਜੀਆਂ ਗਈਆਂ ਚਿੱਠੀਆਂ ਦੀ ਸਥਿਤੀ ਨੂੰ ਵੀ ਸ਼ਾਮਲ ਕੀਤਾ ਜਾਏ। ਬੈਂਚ ਨੇ ਕਿਹਾ ਕਿ 4 ਹਫਤਿਆਂ ਬਾਅਦ ਮੁੜ ਤੋਂ ਸੁਣਵਾਈ ਕੀਤੀ ਜਾਏਗੀ।

Inder Prajapati

This news is Content Editor Inder Prajapati