ਰਜਨੀਕਾਂਤ ਨੂੰ ਰਾਜਨੀਤੀ ਤੋਂ ਦੂਰ ਰਹਿਣ ਦੀ ਮਿਲੀ ਚਿਤਾਵਨੀ, ਵਧਾਈ ਗਈ ਸੁਰੱਖਿਆ

05/22/2017 3:01:49 PM

ਨਵੀਂ ਦਿੱਲੀ— ਸਾਊਥ ਦੀਆਂ ਫਿਲਮਾਂ ਦੇ ਸੁਪਰ ਸਟਾਰ ਰਜਨੀਕਾਂਤ ਦੇ ਰਾਜਨੀਤੀ ''ਚ ਆਉਣ ਦੀਆਂ ਅਟਕਲਾਂ ਤੋਂ ਬਾਅਦ ਇਕ ਤਮਿਲ ਸਮਰਥਿਤ ਸਮੂਹ ਨੇ ਉਨ੍ਹਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਤਮਿਲਾਰ ਮੁਨੇਤਰ ਪਡਾਈ (ਟੀ.ਐੱਮ.ਪੀ.) ਨਾਂ ਦੇ ਸਮੂਹ ਨੇ ਰਜਨੀਕਾਂਤ ਨੂੰ ਕਿਹਾ ਕਿ ਉਹ ਤਾਮਿਲਨਾਡੂ ਦੀ ਰਾਜਨੀਤੀ ਤੋਂ ਦੂਰ ਰਹਿਣ। ਉਨ੍ਹਾਂ ਨੇ ਕਿਹਾ ਕਿ ਕੰਨੜਾਂ ਨੂੰ ਤਾਮਿਲਨਾਡੂ ''ਤੇ ਰਾਜ਼ ਨਹੀਂ ਕਰਨਾ ਚਾਹੀਦਾ। ਪਿਛਲੇ ਹਫਤੇ ਆਪਣੇ ਫੈਨਜ਼ ਨੂੰ ਮਿਲਣ ਦੇ ਪ੍ਰੋਗਰਾਮ ਦੇ ਆਖਰੀ ਦਿਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਰਾਜਨੀਤੀ ''ਚ ਆ ਸਕਦੇ ਹਨ।
ਉਨ੍ਹਾਂ ਨੇ ਕਿਹਾ ਸੀ ਕਿ ਰਾਜਨੀਤੀ ''ਚ ਸੀਨੀਅਰ ਲੋਕ ਹਨ, ਰਾਸ਼ਟਰੀ ਪਾਰਟੀਆਂ ਹਨ ਪਰ ਅਸੀਂ ਕੀ ਕਰੀਏ, ਜਦੋਂ ਸਿਸਟਮ ਹੀ ਖਰਾਬ ਹੋਵੇ, ਲੋਕਤੰਤਰ ਦਾ ਨਾਸ਼ ਹੋ ਗਿਆ ਹੋਵੇ। ਉਨ੍ਹਾਂ ਨੇ ਕਿਹਾ ਸੀ ਸਿਸਟਮ ਨੂੰ ਬਦਲਣ ਦੀ ਲੋੜ ਹੈ, ਲੋਕਾਂ ਦੀ ਸੋਚ ਬਦਲਣ ਦੀ ਲੋੜ ਹੈ, ਉਦੋਂ ਦੇਸ਼ ਸਹੀ ਰਸਤੇ ''ਤੇ ਚੱਲੇਗਾ ਪਰ ਉਨ੍ਹਾਂ ਨੇ ਇਹ ਵੀ ਸਾਫ ਕੀਤਾ ਸੀ ਕਿ ਤੁਰੰਤ ਰਾਜਨੀਤੀ ''ਚ ਨਹੀਂ ਆਉਣ ਵਾਲੇ। ਉਨ੍ਹਾਂ ਨੇ ਕਿਹਾ ਸੀ ਕਿ ਮੇਰਾ ਆਪਣਾ ਕੰਮ ਹੈ, ਰੋਜ਼ਗਾਰ ਹੈ। ਰਜਨੀ ਨੇ ਆਪਣੇ ਭਾਸ਼ਣ ''ਚ ਜਿਸ ਤਰ੍ਹਾਂ ਖੁਦ ਨੂੰ ਵਿਸ਼ੁੱਧ ਤਮਿਲ ਦੱਸਿਆ, ਉਸ ਤੋਂ ਵੀ ਇਸ ਅਟਕਲ ਨੂੰ ਜ਼ੋਰ ਮਿਲਿਆ ਕਿ ਉਹ ਤਮਿਲ ਰਾਜਨੀਤੀ ''ਚ ਆਉਣ ਦਾ ਮਨ ਬਣਾ ਰਹੇ ਹਨ।

Disha

This news is News Editor Disha