ਰਾਜੀਵ ਗਾਬਾ ਬਣਨਗੇ ਦੇਸ਼ ਦੇ ਅਗਲੇ ਗ੍ਰਹਿ ਸਕੱਤਰ

Thursday, Jun 22, 2017 - 12:38 AM (IST)

ਨਵੀਂ ਦਿੱਲੀ— ਕੇਂਦਰੀ ਤੇ ਸ਼ਹਿਰੀ ਵਿਕਾਸ ਸਕੱਤਰ ਰਾਜੀਵ ਗਾਬਾ ਨੂੰ ਦੇਸ਼ ਦਾ ਅਗਲਾ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਕੇਂਦਰੀ ਮੰਤਰੀਆਂ ਦੀ ਬੈਠਕ 'ਚ ਬੁੱਧਵਾਰ ਨੂੰ ਇਸ ਫੈਸਲੇ 'ਤੇ ਮੁਹਰ ਲਗਾਈ ਗਈ ਹੈ। ਉਹ ਰਾਜੀਵ ਮਹਾਰਿਸ਼ੀ ਦਾ ਸਥਾਨ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਅਗਸਤ ਨੂੰ ਪੂਰਾ ਹੋ ਜਾਵੇਗਾ। ਉਨ੍ਹਾਂ ਦੇ ਇਲਾਵਾ ਕੇਂਦਰ ਦੇ ਵੱਖ-ਵੱਖ 15 ਨਵੇਂ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉੱਚ ਪੱਧਰ 'ਤੇ ਵੱਡੇ ਪ੍ਰਸ਼ਾਸਨਿਕ ਫੇਰਬਦਲ ਦੇ ਤਹਿਤ ਅਜਿਹਾ ਕੀਤਾ ਗਿਆ ਹੈ। 
ਡੀ.ਓ.ਪੀ.ਟੀ. ਵਲੋਂ ਜਾਰੀ ਹੁਕਮ ਦੇ ਮੁਤਾਬਕ ਝਾੜਖੰਡ ਕੈਡਰ ਦੇ 1982 ਬੈਚ ਦੇ ਆਈ.ਏ.ਐੱਸ. ਅਧਿਕਾਰੀ ਗਾਬਾ ਤੁਰੰਤ ਪ੍ਰਭਾਵ ਨਾਲ ਕੇਂਦਰੀ ਗ੍ਰਹਿ ਮੰਤਰਾਲੇ 'ਚ ਬਤੌਰ ਓ.ਐਸ.ਡੀ. ਕੰਮ ਕਰਨਗੇ। ਇਸ 'ਚ ਕਿਹਾ ਗਿਆ ਹੈ ਕਿ 31 ਅਗਸਤ ਤੋਂ ਉਹ ਗ੍ਰਹਿ ਸਕੱਤਰ ਦਾ ਅਹੁਦਾ ਸੰਭਾਲਣਗੇ। ਗਾਬਾ ਗ੍ਰਹਿ ਮੰਤਰਾਲੇ 'ਚ ਸੰਯੁਕਤ ਤੇ ਅਧੀਨ ਸਕੱਤਰ ਕੰਮ ਕਰ ਚੁੱਕੇ ਹਨ। ਜਿਥੇ ਉਨ੍ਹਾਂ ਨੇ ਨਕਸਲ ਵਿਭਾਗ ਸਮੇਤ ਹੋਰ ਕਈ ਵਿਭਾਗ ਸੰਭਾਲੇ ਸਨ। ਦੁਰਗਾ ਮਿਸ਼ਰਾ ਸ਼ਹਿਰੀ ਵਿਕਾਸ ਮੰਤਰਾਲੇ 'ਚ ਗਾਬਾ ਦਾ ਅਹੁਦਾ ਸੰਭਾਲਣਗੇ। ਫਿਲਹਾਲ ਉਹ ਮੰਤਰਾਲੇ ਦੇ ਅਧੀਨ ਸਕੱਤਰ ਦੇ ਅਹੁਦੇ 'ਤੇ ਹਨ।


Related News