ਗਿਰੀਰਾਜ ਸਿੰਘ ਦੇ ਬਿਆਨ ''ਤੇ ਰਾਜਭਰ ਨੇ ਸਾਧਿਆ ਨਿਸ਼ਾਨਾ

Tuesday, Oct 23, 2018 - 12:42 PM (IST)

ਉੱਤਰ ਪ੍ਰਦੇਸ਼— ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ 'ਚ ਕੈਬਨਿਟ ਮੰਤਰੀ ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਨੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ 'ਤੇ ਨਿਸ਼ਾਨਾ ਸਾਧਿਆ ਹੈ। ਗਿਰੀਰਾਜ ਸਿੰਘ ਦੇ ਦੇਸ਼ਭਰ 'ਚ ਮੁਗਲਾਂ ਨਾਲ ਜੁੜੇ ਨਾਂ ਬਦਲੇ ਜਾਣ ਵਾਲੇ ਬਿਆਨ ਦੀ ਆਲੋਚਨਾ ਕਰਦੇ ਹੋਏ ਰਾਜਭਰ ਨੇ ਤੰਜ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਬਿਹਾਰ ਵਾਲੇ ਨੇਤਾ ਬਿਆਨ ਦੇ ਰਹੇ ਹਨ, ਉਹ ਜਿਸ ਰੋਡ 'ਤੇ ਚੱਲਦੇ, ਉਸ ਨੂੰ ਉਨ੍ਹਾਂ ਦੇ ਦਾਦਾ ਨੇ ਬਣਵਾਇਆ ਹੈ? ਉਨ੍ਹਾਂ ਨੇ ਕਿਹਾ ਕਿ ਜੀ.ਟੀ. ਰੋਡ ਸ਼ੇਰ ਸ਼ਾਹ ਸੂਰੀ ਨੇ ਬਣਾਇਆ ਹੈ। ਗਿਰੀਰਾਜ ਸਿੰਘ ਇਕ ਸੜਕ ਬਣਾ ਕੇ ਦਿਖਾਉਣ, ਬਿਆਨ ਦੇਣਾ ਵੱਖ ਗੱਲ ਹੈ। 
ਰਾਜਭਰ ਨੇ ਗਿਰੀਰਾਜ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ ਦੇ ਕੋਲ ਤਾਂ ਕੋਈ ਕੰਮ ਨਹੀਂ ਹੈ। ਜਨਤਾ ਦਾ ਦਿਮਾਗ ਭਟਕਾਉਣ ਲਈ ਇਹ ਨਾਂ ਬਦਲਣ ਦਾ ਬਹਾਨਾ ਕਰਦੇ ਰਹਿੰਦੇ ਹਨ। ਜੇਕਰ ਹਿੰਮਤ ਹੈ ਤਾਂ ਲਾਲ ਕਿਲੇ ਦਾ ਨਾਂ ਬਦਲਣ ਦੇਣ, ਉਸ ਨੂੰ ਡਿੱਗਾ ਦੇਣ। 

ਇਸ ਤੋਂ ਪਹਿਲਾਂ ਸੋਮਵਾਰ ਨੂੰ ਇਲਾਹਾਬਾਦ ਦਾ ਨਾਂ ਬਦਲਣ 'ਤੇ ਯੋਗੀ ਸਰਕਾਰ ਦੇ ਫੈਸਲੇ ਦੀ ਤਾਰੀਫ ਕਰਦੇ ਹੋਏ ਗਿਰੀਰਾਜ ਨੇ ਕਿਹਾ ਸੀ ਕਿ ਦੇਸ਼ ਭਰ 'ਚ ਮੁਗਲਾਂ ਨਾਲ ਜੁੜੇ ਨਾਂ ਬਦਲੇ ਜਾਣੇ ਚਾਹੀਦੇ ਹਨ। ਖਿਲਜੀ ਨੇ ਬਿਹਾਰ ਨੂੰ ਲੁੱਟਿਆ ਪਰ ਬਖਿਤਆਪੁਰ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖ ਦਿੱਤਾ ਗਿਆ। ਬਿਹਾਰ ਦੇ ਅਕਬਰਪੁਰ ਦੇ ਨਾਲ-ਨਾਲ 100 ਸਥਾਨਾਂ ਦੇ ਨਾਂ ਬਦਲੇ ਗਏ। ਗਿਰੀਰਾਜ ਸਿੰਘ ਨੇ ਕਿਹਾ ਕਿ ਸੀ.ਐੱਮ ਯੋਗੀ ਨੇ ਵਧੀਆ ਕਦਮ ਚੁੱਕਿਆ ਹੈ। ਮੈਂ ਮੰਗ ਕਰਾਗਾਂ ਕਿ ਬਿਹਾਰ ਦੇ ਨਾਲ-ਨਾਲ ਪੂਰੇ ਦੇਸ਼ 'ਚ ਮੁਗਲਾਂ ਨਾਲ ਜੁੜੇ ਨਾਂਵਾਂ ਨੂੰ ਬਦਲਿਆ ਜਾਵੇ।


Related News