ਰਾਜਸਥਾਨ 'ਚ ਰਾਹੁਲ ਦਾ ਵਾਰ, ਕਿਹਾ ਅੰਨਿਲ ਅੰਬਾਨੀ ਦੀ ਚੌਕੀਦਾਰੀ ਕਰਦੇ ਹਨ ਮੋਦੀ

10/09/2018 11:27:57 AM

ਨਵੀਂ ਦਿੱਲੀ— ਪੰਜ ਰਾਜਾਂ 'ਚ ਵਿਧਾਨਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਬਾਅਦ ਸਾਰੇ ਦਲ ਸਿਆਸਤ 'ਤੇ ਉਤਰ ਚੁੱਕੇ ਹਨ। ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਜਸਥਾਨ ਦੇ ਧੌਲਪੁਰ ਪੁੱਜ ਅਤੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਧੌਲਪੁਰ ਦੀ ਰੈਲੀ 'ਚ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਨਰਿੰਦਰ ਮੋਦੀ ਪ੍ਰਧਾਨਮੰਤਰੀ ਹਨ ਅਤੇ ਰਾਜਸਥਾਨ 'ਚ ਵਸੁੰਧਰਾ ਜੀ ਸੀ.ਐਮ. ਹੈ ਪਰ ਕੀ ਉਨ੍ਹਾਂ ਨੇ ਰਾਜ ਲਈ ਕੁਝ ਕੀਤਾ ਹੈ। 
ਜਦੋਂ ਸਾਡੀ ਕੇਂਦਰ ਸਰਕਾਰ ਸੀ ਤਾਂ ਅਸੀਂ ਲੋਕਾਂ ਦਾ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਅਤੇ ਇਸ ਦੇ ਇਲਾਵਾ ਰਾਜ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਰਾਜ ਦੀ ਹਾਲਤ ਸੁਧਾਰੀ ਸੀ। ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਲਈ ਕੁਝ ਨਹੀਂ ਕੀਤਾ। 
ਉਨ੍ਹਾਂ ਨੇ ਕਿਹਾ ਇਨ੍ਹਾਂ 'ਚ ਵਿਜੈ ਮਾਲਿਆ, ਮੇਹੁਲ ਚੋਕਸੀ ਅਤੇ ਨੀਰਵ ਮੋਦੀ ਦਾ ਨਾਂ ਸ਼ਾਮਲ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸਿਰਫ ਪ੍ਰਧਾਨਮੰਤਰੀ ਦੇ ਦਫਤਰ 'ਚ ਇਕ ਵਾਰ ਗਿਆ ਹਾਂ ਅਤੇ ਸਿਫਰ ਉਨ੍ਹਾਂ ਨਾਲ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਗੱਲ ਕੀਤੀ। 
ਉਨ੍ਹਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਜਦੋਂ ਚੋਣਾਂ ਲੜ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਪ੍ਰਧਾਨਮੰਤਰੀ ਨਹੀਂ ਚੌਕੀਦਾਰ ਬਣਨਗੇ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਦੀ ਚੌਕੀਦਾਰ ਕਰਨਗੇ। ਨਰਿੰਦਰ ਮੋਦੀ ਅੱਜ ਅਨਿਲ ਅੰਬਾਨੀ ਦੀ ਚੌਕੀਦਾਰੀ ਕਰਦੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ 'ਤੇ ਹਮਲਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਤੇ ਜੀ. ਐੈੱਸ. ਟੀ. ਨੇ ਦੇਸ਼ ਦੀ ਅਰਥਵਿਵਸਥਾ ਦਾ ਭੱਠਾ ਬਿਠਾ ਦਿੱਤਾ ਹੈ।  ਮੋਦੀ ਨੇ ਕਿਸਾਨਾਂ ਦੀ ਥਾਂ 15-20 ਅਮੀਰ ਉਦਯੋਗਪਤੀਆਂ ਨੂੰ ਨੁਕਸਾਨ ਪਹੁੰਚਾਇਆ। ਮੋਦੀ ਨੇ ਰਾਫੇਲ ਸੌਦੇ 'ਚ ਆਪਣੇ ਇਕ ਉਦਯੋਗਪਤੀ ਦੋਸਤ ਨੂੰ ਲਾਭ ਪਹੁੰਚਾਇਆ। ਜਦੋਂ ਸੰਸਦ 'ਚ ਇਹ ਮਾਮਲਾ ਉਠਿਆ ਤਾਂ ਉਨ੍ਹਾਂ ਇਕ ਸ਼ਬਦ ਵੀ ਨਹੀਂ ਬੋਲਿਆ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਭਾਜਪਾ ਦੀਆਂ ਵੱਖ-ਵੱਖ ਸੂਬਾਈ ਸਰਕਾਰਾਂ ਔਰਤਾਂ ਤੇ ਨੌਜਵਾਨਾਂ ਵਿਰੁੱਧ ਕੰਮ ਕਰ ਰਹੀਆਂ ਹਨ।


Related News